FacebookTwitterg+Mail

ਜਦੋਂ ਵਿੱਕੀ ਅਤੇ ਯਾਮੀ ਨੇ 'ਉੜੀ' ਹਮਲੇ 'ਚ ਸ਼ਿਕਾਰ ਹੋਏ ਪਰਿਵਾਰਾਂ ਨਾਲ ਕੀਤੀ ਮੁਲਾਕਾਤ

uri
25 December, 2018 04:51:46 PM

ਮੁੰਬਈ(ਬਿਊਰੋ)— ਅਕਸਰ ਇੰਟੈਂਸ ਭੂਮਿਕਾ ਨਿਭਾਉਣ ਵਾਲੇ ਵਿੱਕੀ ਕੌਸ਼ਲ ਫਿਲਮ 'ਉੜੀ' 'ਚ ਐਕਸ਼ਨ ਦਾ ਦਬਦਬਾ ਦਿਖਾਉਂਦੇ ਨਜ਼ਰ ਆਉਣਗੇ। ਵਿੱਕੀ ਕੌਸ਼ਲ ਆਪਣੀ ਹਰ ਫਿਲਮ 'ਚ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਆਏ ਹਨ। ਬੇਹੱਦ ਘੱਟ ਸਮੇਂ 'ਚ ਦਰਸ਼ਕਾਂ ਦੇ ਦਿਲਾਂ 'ਚ ਘਰ ਕਰਨ ਵਾਲਾ ਇਹ ਕਲਾਕਾਰ ਹੁਣ ਆਪਣੀ ਆਗਾਮੀ ਫਿਲਮ 'ਉੜੀ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਐਕਟਰ ਵਿੱਕੀ ਕੌਸ਼ਲ ਆਪਣੀ ਅਗਲੀ ਫਿਲਮ 'ਉੜੀ' ਲਈ ਕਾਫੀ ਮਿਹਨਤ ਕਰ ਰਹੇ ਹਨ। ਫਿਲਮ 'ਚ ਐਕਟਰ ਪਹਿਲੀ ਵਾਰ ਦਮਦਾਰ ਐਕਸ਼ਨ ਪਰਫਾਰਮ ਕਰਦੇ ਹੋਏ ਨਜ਼ਰ ਆਉਣਗੇ। ਸਰਜੀਕਲ ਹਮਲੇ 'ਤੇ ਆਧਾਰਿਤ ਇਸ ਫ਼ਿਲਮ 'ਚ ਆਪਣੇ ਕਿਰਦਾਰ ਨੂੰ ਨਿਆ ਦੇਣ ਲਈ ਵਿੱਕੀ ਕੌਸ਼ਲ ਕੋਈ ਕਸਰ ਨਹੀਂ ਛੱਡੀ। ਇਸ ਫਿਲਮ 'ਚ ਮੌਹਿਤ ਰੈਨਾ, ਪਰੇਸ਼ ਰਾਵਲ, ਯਾਮੀ ਗੌਤਮ ਅਤੇ ਕ੍ਰਿਤੀ ਵਰਗੇ ਕਲਾਕਾਰਾਂ ਸ਼ਾਮਿਲ ਹਨ। ਭਾਰਤੀ ਫੌਜ ਦੇ ਇਤਿਹਾਸ ਦੀ ਸਭ ਤੋਂ ਵੱਡੀਆਂ ਘਟਨਾਵਾਂ 'ਚੋਂ ਇਕ ਨੂੰ ਪਰਦੇ 'ਤੇ ਲਿਆਂਦੇ ਹੋਏ, ਆਦਿਤਿਆ ਧਰ ਦੇ ਨਿਰਦੇਸ਼ਨ 'ਚ ਬਣੀ 'ਉੜੀ' ਵਿਚ ਪਾਕਿਸਤਾਨ 'ਤੇ ਭਾਰਤੀ ਫੌਜ ਦੁਆਰਾ ਕੀਤੇ ਗਏ ਸਰਜੀਕਲ ਸਟ੍ਰਾਈਕ ਦੇ ਪਿੱਛੇ ਦੀ ਅਸਲੀਅਤ ਨੂੰ ਦਿਖਾਇਆ ਗਿਆ ਹੈ। ਫਿਲਮ ਦੇ ਮੁੱਖ ਕਲਾਕਾਰ ਵਿੱਕੀ ਕੌਸ਼ਲ ਅਤੇ ਯਾਮੀ ਗੌਤਮ ਇਸ ਲੜਾਈ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਲਖਨਊ ਸ਼ਹਿਰ ਗਏ। ਸੂਤਰਾਂ ਮੁਤਾਬਕ ਨਿਰਮਾਤਾਵਾਂ ਨੇ 2016 'ਚ ਅਸਲ ਵਿਚ ਜੋ ਕੁਝ ਹੋਇਆ ਉਸ ਦੀ ਕਹਾਣੀ ਨੂੰ ਪੇਸ਼ ਕਰਨ 'ਚ ਕੋਈ ਕਸਰ ਨਹੀਂ ਛੱਡੀ ਹੈ।
ਜਿਵੇਂ ਹੀ ਵਿੱਕੀ ਨੂੰ ਲਖਨਊ 'ਚ ਰਹਿਣ ਵਾਲੇ ਪੀੜਤਾਂ ਦੇ ਪਰਿਵਾਰਾਂ ਬਾਰੇ ਪਤਾ ਚੱਲਿਆ, ਐਕਟਰ ਨੇ ਉਨ੍ਹਾਂ ਨੂੰ ਸੰਪਰਕ ਕਰਨ ਦੀ ਬੇਨਤੀ ਕੀਤੀ ਅਤੇ ਮੁਲਾਕਾਤ ਕਰਨ ਦੀ ਗੱਲ ਕੀਤੀ। ਉਹ ਸਾਰੇ ਆਸਾਨੀ ਨਾਲ ਮਨ ਵੀ ਗਏ। ਵਿੱਕੀ ਅਤੇ ਯਾਮੀ ਨੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਕਾਫ਼ੀ ਸਮਾਂ ਬਿਤਾਇਆ। ਇਸ ਤੋਂ ਪਹਿਲਾਂ ਵਿੱਕੀ ਅਤੇ ਯਾਮੀ ਉਨ੍ਹਾਂ ਨਾਲ ਹੋਰ ਗੱਲ ਕਰ ਪਾਉਂਦੇ, ਉਨ੍ਹਾਂ ਦਾ ਉੜਾਨ ਭਰਨ ਦਾ ਸਮਾਂ ਹੋ ਗਿਆ ਸੀ ਅਤੇ ਦੋਵੇਂ ਕਾਫ਼ੀ ਭਾਵੁਕ ਹੋ ਗਏ ਸਨ। ਮੁੱਖ ਚਰਿੱਤਰ ਦੀ ਭੂਮਿਕਾ ਨਿਭਾਉਣ ਵਾਲੇ ਵਿੱਕੀ ਨੇ ਫਿਲਮ ਬਣਾਉਣ ਦੌਰਾਨ ਕਾਫ਼ੀ ਜਾਂਚ ਕੀਤੀ ਅਤੇ ਕੁਝ ਜਵਾਨਾਂ ਨਾਲ ਮੁਲਾਕਾਤ ਵੀ ਕੀਤੀ ਹੈ। ਉਹ ਅਸਲ ਵਿਚ ਇਹ ਮਹਿਸੂਸ ਕਰ ਸਕਦੇ ਸਨ ਕਿ ਇਹ ਸਾਰੇ ਪਰਿਵਾਰ ਕਿਹੜੀਆਂ ਪਰਿਸਥਿਤੀ ਤੋਂ ਲੰਘ ਚੁੱਕੇ ਹਨ। ਅਨੁਭਵ ਬਾਰੇ ਗੱਲ ਕਰਦੇ ਹੋਏ ਵਿੱਕੀ ਨੇ ਕਿਹਾ,''ਇਹ ਮੇਰੇ ਜ਼ਿੰਦਗੀ ਵਿਚ ਪਹਿਲੀ ਵਾਰ ਸੀ ਜਦੋਂ ਮੈਨੂੰ ਬਹਾਦੁਰ ਦਿਲਾਂ ਦੇ ਪਰਿਵਾਰ  ਦੇ ਮੈਬਰਾਂ ਨਾਲ ਮਿਲਣ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਕਰਦੇ-ਕਰਦੇ ਆਪਣੀ ਜਾਨ ਗਵਾਂ ਦਿੱਤੀ ਸੀ। ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਕੀ ਕਹਿਣਾ ਹੈ, ਮੈਂ ਬਸ ਇੰਨਾ ਕਰ ਸਕਦਾ ਹਾਂ ਕਿ ਮੈਂ ਉਨ੍ਹਾਂ ਦੇ ਹੱਥਾਂ ਫੜ ਕੇ ਉਨ੍ਹਾਂ ਦੇ ਸਾਹਮਣੇ ਆਪਣਾ ਸਿਰ ਝੁੱਕਾ ਕੇ ਹੋਰ ਸਨਮਾਨ ਦੇ ਸਕਾਂ। 'ਉੜੀ' ਹਮਲੇ 'ਚ ਆਪਣੇ ਵੱਡੇ ਭਰਾ ਨੂੰ ਗੁਆਉਣ ਵਾਲੇ ਪਰਿਵਾਰਾਂ 'ਚੋਂ ਇਕ ਬੱਚੇ ਕੋਲੋਂ ਜਦੋਂ ਪੁੱਛਿਆ ਗਿਆ ਕਿ ਉਹ ਵੱਡਾ ਹੋ ਕੇ ਕੀ ਬਨਣਾ ਚਾਹੁੰਦਾ ਹੈ, ਤਾਂ ਉਸ ਨੇ ਜਵਾਬ ਦਿੱਤਾ, ਫੌਜੀ। ਮੈਂ ਨਾ ਸਿਰਫ ਸਾਡੇ ਸ਼ਸਤਰਬੰਦ ਬਲਾਂ ਸਗੋਂ ਉਨ੍ਹਾਂ ਦੇ ਬਹਾਦੁਰ ਪਰਿਵਾਰਾਂ ਦੀ ਭਾਵਨਾ ਨੂੰ ਵੀ ਸਲਾਮ ਕਰਦਾ ਹਾਂ।'' ਦੱਸ ਦੇਈਏ ਕਿ 'ਉੜੀ' 11 ਜਨਵਰੀ 2019 'ਚ ਰਿਲੀਜ਼ ਹੋਣ ਲਈ ਤਿਆਰ ਹੈ।


Tags: UriVicky KaushalMohit RainaKirti KulhariYami Gautam

About The Author

manju bala

manju bala is content editor at Punjab Kesari