FacebookTwitterg+Mail

RSVP ਨੇ ਆਪਣੀ ਆਗਾਮੀ ਫਿਲਮ 'ਉੜੀ' ਨਾਲ ਭਾਰਤੀ ਸੈਨਾ ਨੂੰ ਦਿੱਤੀ ਸ਼ਰਧਾਂਜਲੀ

uri
28 September, 2018 05:14:26 PM

ਮੁੰਬਈ (ਬਿਊਰੋ)— ਸਤੰਬਰ 2016 'ਚ ਹੋਏ ਉੜੀ ਹਮਲੇ 'ਚ ਸਾਡੇ ਕਈ ਜਵਾਨ ਸ਼ਹੀਦ ਹੋਏ ਸਨ। ਇਸ ਘਾਤਕ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਹਿੱਸੇ 'ਚ ਆਉਣ ਵਾਲੇ ਕਸ਼ਮੀਰ 'ਚ ਭਾਰਤ ਨੇ ਆਪਣਾ ਸਭ ਤੋਂ ਗੁਪਤ ਵਿਦ੍ਰੋਹ ਅਭਿਆਨ ਚਲਾਇਆ ਸੀ। ਇਹ ਸਰਜੀਕਲ ਹਮਲਾ ਭਾਰਤੀ ਸੈਨਾ ਅਤੇ ਖੂਫੀਆ ਏਜੰਸੀ ਲਈ ਇਕ ਮਜ਼ਬੂਤ ਅਤੇ ਸ਼ਾਨਦਾਰ ਸੰਦੇਸ਼ ਸਾਬਤ ਹੋਇਆ। ਅੱਜ ਇਸ ਵੱਡੇ ਪੈਮਾਨੇ 'ਤੇ ਸਫਲ ਸੈਨਿਕ ਅਭਿਆਨ ਨੂੰ 2 ਸਾਲ ਪੂਰੇ ਹੋ ਚੁੱਕੇ ਹਨ। ਅਣਸੁਣੀ ਕਹਾਣੀਆਂ ਨੂੰ ਜਨਤਾ ਸਾਹਮਣੇ ਲਿਆਉਣ ਲਈ ਪ੍ਰਸਿੱਧ ਆਰ ਐੱਸ ਵੀ ਪੀ ਹੁਣ ਉੜੀ 'ਤੇ ਅਧਾਰਤ ਫਿਲਮ ਪੇਸ਼ ਕਰਨ ਲਈ ਤਿਆਰ ਹੈ। ਆਦਿਤਿਆ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ ਵਿੱਕੀ ਕੌਸ਼ਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

ਰੋਨੀ ਸਕਰੁਵਾਲਾ ਨੇ ਕਿਹਾ, ''ਉੜੀ ਇਕ ਜਨੂੰਨੀ ਪ੍ਰੋਜੈਕਟ ਹੈ, ਇਕ ਅਜਿਹੀ ਕਹਾਣੀ ਜਿਸ ਨੂੰ ਦੱਸਣਾ ਚਾਹੀਦਾ ਹੈ ਕਿਉਂਕਿ ਇਹ ਭਾਰਤ ਦੀ ਸੈਨਿਕ ਸ਼ਕਤੀ ਨੂੰ ਪੇਸ਼ ਕਰਦੀ ਹੈ। ਇਸ ਦੇਸ਼ ਦੇ ਨੌਜਵਾਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਡੇ ਅਸਲੀ ਹੀਰੋ ਕੌਣ ਹਨ। ਅਜੀਤ ਡੋਵਲ ਨੇ ਕਿਹਾ, ''ਮੈਨੂੰ ਇਹ ਜਾਣ ਖੁਸ਼ੀ ਹੋ ਰਹੀ ਹੈ ਕਿ ਸਾਡੇ ਸੈਨਿਕਾਂ ਦੀ ਸੇਵਾਵਾਂ ਅਤੇ ਬਲਿਦਾਨ ਨੂੰ ਸਨਮਾਨਿਤ ਕਰਨ ਲਈ ਫਿਲਮ ਬਣਾਈ ਜਾ ਰਹੀ ਹੈ। ਮੈਂ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ। ਇਹ ਫਿਲਮ 11 ਜਨਵਰੀ, 2019 'ਚ ਰਿਲੀਜ਼ ਹੋਵੇਗੀ।


Tags: Vicky Kaushal Uri Teaser Indian Army Surgical Strike Bollywood Actor

Edited By

Kapil Kumar

Kapil Kumar is News Editor at Jagbani.