FacebookTwitterg+Mail

'ਉੜੀ' ਲਈ ਵਿੱਕੀ ਕੌਸ਼ਲ ਨੇ ਆਰਮੀ ਪਰਿਵਾਰ ਨਾਲ ਬਿਤਾਇਆ ਸਮਾਂ

uri
13 December, 2018 03:36:28 PM

ਮੁੰਬਈ(ਬਿਊਰੋ)— ਅਕਸਰ ਇੰਟੈਂਸ ਭੂਮਿਕਾ ਨਿਭਾਉਣ ਵਾਲੇ ਵਿੱਕੀ ਕੌਸ਼ਲ ਫਿਲਮ 'ਉੜੀ' 'ਚ ਐਕਸ਼ਨ ਦਾ ਦਬਦਬਾ ਦਿਖਾਉਂਦੇ ਨਜ਼ਰ ਆਉਣਗੇ। ਵਿੱਕੀ ਕੌਸ਼ਲ ਆਪਣੀ ਹਰ ਫਿਲਮ 'ਚ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਆਏ ਹਨ। ਬੇਹੱਦ ਘੱਟ ਸਮੇਂ 'ਚ ਦਰਸ਼ਕਾਂ ਦੇ ਦਿਲਾਂ 'ਚ ਘਰ ਕਰਨ ਵਾਲਾ ਇਹ ਕਲਾਕਾਰ ਹੁਣ ਆਪਣੀ ਆਗਾਮੀ ਫਿਲਮ 'ਉੜੀ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।ਐਕਟਰ ਵਿੱਕੀ ਕੌਸ਼ਲ ਆਪਣੀ ਅਗਲੀ ਫਿਲਮ 'ਉੜੀ' ਲਈ ਕਾਫੀ ਮਿਹਨਤ ਕਰ ਰਹੇ ਹਨ। ਫਿਲਮ 'ਚ ਐਕਟਰ ਪਹਿਲੀ ਵਾਰ ਦਮਦਾਰ ਐਕਸ਼ਨ ਪਰਫਾਰਮ ਕਰਦੇ ਹੋਏ ਨਜ਼ਰ ਆਉਣਗੇ।
ਸਰਜੀਕਲ ਹਮਲੇ 'ਤੇ ਆਧਾਰਿਤ ਇਸ ਫ਼ਿਲਮ 'ਚ ਆਪਣੇ ਕਿਰਦਾਰ ਨੂੰ ਨਿਆ ਦੇਣ ਲਈ ਵਿੱਕੀ ਕੌਸ਼ਲ ਕੋਈ ਕਸਰ ਨਹੀਂ ਛੱਡੀ। 'ਉੜੀ' ਲਈ ਐਕਟਰ ਨੂੰ ਛੇ ਮਹੀਨੇ ਦੀ ਸਖਤ ਟਰੇਨਿੰਗ ਕਰਨੀ ਪਈ। ਇੰਨਾ ਹੀ ਨਹੀਂ ਐਕਟਰ ਨੇ ਆਰਮੀ ਪਰਿਵਾਰ ਨਾਲ ਵੀ ਸਮਾਂ ਬਿਤਾਇਆ ਤਾਂਕਿ ਉਹ ਆਪਣੇ ਕਿਰਦਾਰ ਨੂੰ ਜ਼ਿਆਦਾ ਬਰੀਕੀ ਨਾਲ ਸਮਝ ਸਕੇ। ਇਸ ਟਰੇਨਿੰਗ ਦੌਰਾਨ ਬੂਟ ਕੈਂਪ ਟਰੇਨਿੰਗ ਵੀ ਕੀਤੀ। ਜਿੱਥੇ ਉਹ ਹਰ ਇਕ ਦਿਨ 6 ਘੰਟਿਆ ਦਾ ਸਮਾਂ ਬੂਟ ਕੈਂਪ ਟਰੇਨਿੰਗ 'ਚ ਬਿਤਾਉਂਦੇ ਸਨ।
ਆਰ. ਐੱਸ. ਵੀ. ਪੀ. ਦੀ 'ਉੜੀ' 2016 ਦੀ ਕਹਾਣੀ 'ਤੇ ਆਧਾਰਿਤ ਹੈ, ਜਦੋਂ ਭਾਰਤੀ ਸੂਬੇ ਜੰਮੂ-ਕਸ਼ਮੀਰ ਦੇ ਉੜੀ ਸ਼ਹਿਰ ਕੋਲ ਚਾਰ ਅੱਤਵਾਦੀਆਂ ਵਲੋਂ ਸਰਜੀਕਲ ਹਮਲਾ ਕੀਤਾ ਗਿਆ ਸੀ। ਇਸ ਨੂੰ ਦੋ ਦਹਾਕਿਆਂ 'ਚ ਕਸ਼ਮੀਰ ਦੇ ਸੁਰੱਖਿਆ ਬਲਾਂ 'ਤੇ ਹੋਏ ਸਭ ਤੋਂ ਘਾਤਕ ਹਮਲੇ ਦੇ ਰੂਪ 'ਚ ਰਿਪੋਰਟ ਕੀਤਾ ਗਿਆ ਸੀ। ਸਤੰਬਰ 2016 'ਚ ਹੋਏ ਉੜੀ ਹਮਲੇ 'ਚ ਸਾਡੇ ਕਈ ਜਵਾਨਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ। ਇਸ ਘਾਤਕ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਹਿੱਸੇ 'ਚ ਆਉਣ ਵਾਲੇ ਕਸ਼ਮੀਰ 'ਚ ਭਾਰਤ ਨੇ ਆਪਣਾ ਸਭ ਤੋਂ ਗੁਪਤ ਕਾਊਂਟਰ ਅਟੈਕ ਅਭਿਆਨ ਚਲਾਇਆ ਸੀ। ਦੱਸ ਦੇਈਏ ਕਿ 'ਉੜੀ' 11 ਜਨਵਰੀ 2019 'ਚ ਰਿਲੀਜ਼ ਹੋਵੇਗੀ।


Tags: UriThe Surgical Strike Vicky Kaushal RSVP

About The Author

manju bala

manju bala is content editor at Punjab Kesari