FacebookTwitterg+Mail

ਆਰਮੀ ਡੇਅ 'ਤੇ ਰੀਅਲ ਤੇ ਰੀਲ 'ਉੜੀ' ਟੀਮ ਨੇ ਕੀਤੀ ਮੁਲਾਕਾਤ

uri team army day
16 January, 2019 04:18:03 PM

ਮੁੰਬਈ (ਬਿਊਰੋ)— ਆਰਮੀ ਡੇਅ 'ਤੇ ਰੀਅਲ ਤੇ ਰੀਲ 'ਉੜੀ' ਟੀਮ ਨੇ ਸਾਲਾਨਾ ਆਰਮੀ ਡੇਅ ਪਰੇਡ ਲਈ ਦਿੱਲੀ 'ਚ ਮੁਲਾਕਾਤਾ ਕੀਤੀ। ਨਿਰਮਾਤਾ ਰੌਨੀ ਸਕਰੂਵਾਲਾ, ਨਿਰਦੇਸ਼ਕ ਆਦਿੱਤਿਆ ਧਰ, ਵਿੱਕੀ ਕੌਸ਼ਲ ਤੇ ਯਾਮੀ ਗੌਤਮ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦਾ ਕਿਰਦਾਰ ਫਿਲਮ 'ਚ ਪਰੇਸ਼ ਰਾਵਲ ਨੇ ਨਿਭਾਇਆ ਹੈ। ਅਜੀਤ ਡੋਵਾਲ 'ਉੜੀ' ਦੀ ਟੀਮ ਨਾਲ ਮਿਲ ਕੇ ਕਾਫੀ ਖੁਸ਼ ਹੋਏ। ਨਾਲ ਹੀ ਟੀਮ ਨੇ ਜਨਰਲ ਬਿਪਿਨ ਰਾਵਤ ਨਾਲ ਵੀ ਮੁਲਾਕਾਤ ਕੀਤੀ।

Punjabi Bollywood Tadka

'ਉੜੀ' ਦੀ ਟੀਮ ਅਜੀਤ ਡੋਵਾਲ ਨਾਲ ਮੁਲਾਕਾਤਾ ਕਰਨਾ ਚਾਹੁੰਦੀ ਸੀ, ਜਿਨ੍ਹਾਂ ਨੇ ਆਪ੍ਰੇਸ਼ਨ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਤੇ ਬੈਠਕ ਕਰਨ ਲਈ ਸੈਨਾ ਦਿਵਸ ਸਭ ਤੋਂ ਚੰਗਾ ਮੌਕਾ ਸੀ। ਦਰਸ਼ਕਾਂ ਵਿਚਾਲੇ 'ਉੜੀ' ਲਈ ਜੋਸ਼ ਕਾਫੀ ਜ਼ਿਆਦਾ ਹੈ ਤੇ ਬਾਕਸ ਆਫਿਸ 'ਤੇ ਫਿਲਮ ਦਾ ਟਰੈਂਡ ਦੇਖਣ ਨੂੰ ਮਿਲ ਰਿਹਾ ਹੈ। ਸਾਲ ਦੀ ਪਹਿਲੀ ਕੰਟੈਂਟ ਫਿਲਮ 'ਉੜੀ : ਦਿ ਸਰਜੀਕਲ ਸਟ੍ਰਾਈਕ' 2019 ਦੀਆਂ ਪਹਿਲੀਆਂ ਹਿੱਟ ਫਿਲਮਾਂ 'ਚੋਂ ਇਕ ਬਣ ਕੇ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ।

Punjabi Bollywood Tadka

ਫਿਲਮ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੇਸ਼ ਦੀ ਫੌਜ ਤੇ ਦਰਸ਼ਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਵਲੋਂ ਖੂਬ ਸਰਾਹਨਾ ਮਿਲ ਰਹੀ ਹੈ। 'ਉੜੀ' ਉਸ ਸਰਜੀਕਲ ਸਟ੍ਰਾਈਕ 'ਤੇ ਆਧਾਰਿਤ ਹੈ, ਜਿਸ ਨੂੰ 2016 'ਚ ਭਾਰਤੀ ਫੌਜ ਨੇ ਅੰਜਾਮ ਦਿੱਤਾ ਸੀ। ਮੁੱਖ ਅਭਿਨੇਤਾ ਵਿੱਕੀ ਕੌਸ਼ਲ ਦੀ ਇਹ ਪਹਿਲੀ ਐਕਸ਼ਨ ਫਿਲਮ ਹੈ। ਵਿੱਕੀ ਤੋਂ ਇਲਾਵਾ ਮੋਹਿਤ ਰੈਨਾ, ਪਰੇਸ਼ ਰਾਵਲ, ਯਾਮੀ ਗੌਤਮ ਤੇ ਕ੍ਰਿਤੀ ਕੁਲਹਰੀ ਵਰਗੇ ਅਨੁਭਵੀ ਕਲਾਕਾਰਾਂ ਨਾਲ 'ਉੜੀ' ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ।


Tags: Uri Vicky Kaushal Yami Gautam Ajit Doval

Edited By

Rahul Singh

Rahul Singh is News Editor at Jagbani.