ਮੁੰਬਈ (ਬਿਊਰੋ) — ਬਾਲੀਵੁੱਡ 'ਚ ਨਵੇਂ ਕਲਾਕਾਰਾਂ ਵਿਚ ਸਭ ਤੋਂ ਟੇਲੈਂਟਿਡ ਕਹੇ ਜਾਣ ਵਾਲੇ ਐਕਟਰ ਵਿੱਕੀ ਕੌਸ਼ਲ ਆਪਣੀ ਅਗਲੀ ਫਿਲਮ 'ਉੜੀ-ਦਿ ਸਰਜੀਕਲ ਸਟ੍ਰਾਈਕ' ਨਾਲ ਇਕ ਵਾਰ ਮੁੜ ਦਰਸ਼ਕਾਂ ਨੂੰ ਰੋਮਾਂਚਿਤ ਕਰਨ ਲਈ ਤਿਆਰ ਹਨ। ਬੀਤੇ ਦਿਨੀਂ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਉੜੀ-ਦਿ ਸਰਜੀਕਲ ਸਟ੍ਰਾਈਕ' ਦੀ ਪਹਿਲੇ ਦਿਨ ਦੀ ਕਮਾਈ ਸਾਹਮਣੇ ਆ ਚੁੱਕੀ ਹੈ। ਦੱਸ ਦਈਏ ਕਿ 'ਉੜੀ' ਨੇ ਪਹਿਲੇ ਦਿਨ 8 ਕਰੋੜ 20 ਲੱਖ ਦਾ ਕਾਰੋਬਾਰ ਕੀਤਾ। ਹਾਲਾਂਕਿ 'ਉੜੀ-ਦਿ ਸਰਜੀਕਲ ਸਟ੍ਰਾਈਕ' ਨਾਲ ਰਜਨੀਕਾਂਤ ਦੀ 'ਪੀਟਾ' ਤੇ ਅਨੁਪਮ ਖੇਰ ਦੀ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਰਿਲੀਜ਼ ਹੋਈ ਸੀ। ਇਸ ਦੇ ਬਾਵਜੂਦ ਵੀ 'ਉੜੀ' ਨੇ ਪਹਿਲੇ ਸਫਲਤਾ ਹਾਸਲ ਕੀਤੀ ਹੈ।
ਦੱਸ ਦਈਏ ਕਿ ਇਹ ਫਿਲਮ ਭਾਰਤ ਵਲੋਂ ਪਾਕਿਸਤਾਨ 'ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ਦੀ ਦਾਸਤਾਂ ਅਤੇ ਖੂਬਸੂਰਤੀ ਨਾਲ ਭਾਰਤੀ ਫੌਜ ਦੀ ਬਹਾਦਰੀ ਦੀ ਗਾਥਾ ਬਿਆਨ ਕਰਦੀ ਹੈ। 18 ਸਤੰਬਰ 2016 ਨੂੰ ਉੜੀ ਹਮਲੇ 'ਚ ਭਾਰਤੀ ਫੌਜ ਦੇ 19 ਜਵਾਨ ਸ਼ਹੀਦ ਹੋਏ ਸਨ। ਉਸ ਦੇ ਜਵਾਬ 'ਚ ਭਾਰਤੀ ਫੌਜ ਨੇ ਪਾਕਿਸਤਾਨ 'ਚ ਸਰਜੀਕਲ ਸਟ੍ਰਾਈਕ ਕੀਤੀ ਸੀ। ਫਿਲਮ ਉਸ ਰਾਤ ਦੀ ਕਹਾਣੀ ਨੂੰ ਪਰਦੇ 'ਤੇ ਦਿਖਾਉਂਦੀ ਹੈ। ਫਿਲਮ 'ਚ ਯਾਮੀ ਗੌਤਮ, ਪਰੇਸ਼ ਰਾਵਲ, ਕੀਰਤੀ ਕੁਲਹਾਰੀ ਅਤੇ ਮੋਹਿਤ ਰੈਨਾ ਦਾ ਅਹਿਮ ਕਿਰਦਾਰ ਹੈ।
'ਉੜੀ-ਦਿ ਸਰਜੀਕਲ ਸਟ੍ਰਾਈਕ' ਦੀ ਕਹਾਣੀ ਆਰਮੀ ਦੇ ਜਾਣਬਾਜ਼ ਜਵਾਨ ਸ਼ੇਰਗਿੱਲ (ਵਿੱਕੀ ਕੌਸ਼ਲ) ਦੇ ਆਲੇ-ਦੁਆਲੇ ਘੁੰਮਦੀ ਹੈ। ਅੱਤਵਾਦੀ ਹਮਲੇ ਤੋਂ ਬਾਅਦ ਸੀਮਾ 'ਤੇ ਜਾ ਕੇ ਕਿਵੇਂ ਦੁਸ਼ਮਣਾਂ ਦੇ ਛੱਕੇ ਛੁਡਾਏ ਤੇ ਕਿਵੇਂ ਸਰਜੀਕਲ ਸਟ੍ਰਾਈਕ ਕਰਨੀ ਹੈ, ਇਸ ਦੀ ਪੂਰੀ ਪਲਾਨਿੰਗ ਵਿਹਾਨ ਦੇ ਜਿੰਮੇ ਹੈ। ਵਿਹਾਨ ਮਿਸ਼ਨ 'ਤੇ ਜਾਣ ਲਈ ਕੀਤੀ ਜਾਣ ਵਾਲੀ ਪਲਾਨਿੰਗ ਤੇ ਫੁੱਲ ਰਣਨੀਤੀ ਲਈ ਫੇਮਸ ਹੈ। ਸਰਜੀਕਲ ਸਟ੍ਰਾਈਕ ਮਿਸ਼ਨ ਨੂੰ ਪੂਰਾ ਕਰਨ ਤੋਂ ਬਾਅਦ ਵਿਹਾਨ ਆਰਮੀ ਜ਼ਿੰਦਗੀ ਤੋਂ ਰਿਟਾਈਰ ਹੋਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਮਾਂ ਉਨ੍ਹਾਂ ਦੀ ਜ਼ਰੂਰਤ ਹੈ। ਉਦੋ ਪੀ. ਐੱਮ. ਮੋਦੀ. ਦੇ ਕਿਰਦਾਰ 'ਚ ਦਿਸੇ ਰਜਿਤ ਕਪੂਰ ਨੇ ਵਿਹਾਨ ਨੂੰ ਯਾਦ ਕਰਵਾਇਆ ਕਿ, ''ਦੇਸ਼ ਵੀ ਤਾਂ ਸਾਡੀ ਮਾਂ ਹੈ।''