ਮੁੰਬਈ (ਬਿਊਰੋ) — ਵਿੱਕੀ ਕੌਸ਼ਲ ਤੇ ਯਾਮੀ ਗੌਤਮ ਸਟਾਰਰ ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਨੇ ਬਾਕਸ ਆਫਿਸ 'ਤੇ ਧਮਾਕਾ ਕਰ ਦਿੱਤਾ ਹੈ। ਤਕਰੀਬਨ 5 ਦਿਨਾਂ 'ਚ ਹੀ ਫਿਲਮ ਨੇ ਆਪਣੇ ਬਜਟ ਤੋਂ ਦੁਗਣੀ ਕਮਾਈ ਕਰ ਲਈ ਹੈ। ਇਸ ਦੇ ਨਾਲ ਇਹ ਫਿਲਮ ਸਾਲ 2019 ਦੀ ਪਹਿਲੀ ਜ਼ਿਆਦਾ ਹਿੱਟ ਫਿਲਮ ਵੀ ਬਣ ਗਈ ਹੈ। ਆਮ ਤੌਰ 'ਤੇ ਜਨਵਰੀ ਮਹੀਨਾ ਬਾਕਸ ਆਫਿਸ ਲਈ ਠੰਡਾ ਸਾਬਿਤ ਹੁੰਦਾ ਹੈ ਪਰ 'ਉੜੀ' ਨੇ ਇਨ੍ਹਾਂ ਆਂਕੜਿਆ ਨੂੰ ਝੂਠਾ ਸਾਬਿਤ ਕਰ ਦਿੱਤਾ ਹੈ। ਫਿਲਮ ਨੂੰ ਦਰਸ਼ਕਾਂ ਤੇ ਕ੍ਰਿਟਿਕਸ ਦਾ ਵੀ ਖੂਬ ਪਿਆਰ ਮਿਲ ਰਿਹਾ ਹੈ। ਫਿਲਮ ਦਾ ਬਜਟ 25 ਕਰੋੜ ਹੀ ਸੀ ਪਰ ਫਿਲਮ ਨੇ ਬਜਟ ਕੱਢਣ ਤੋਂ ਬਾਅਦ ਫਿਲਮਮੇਕਰਸ ਨੂੰ ਦੁਗਣਾ-ਤੀਗਣਾ ਮੁਨਾਫਾ ਦੇ ਰਹੀ ਹੈ। ਇਸ ਫਿਲਮ ਨੇ 75 ਕਰੋੜ ਦੇ ਲੈਂਡਮਾਰਕ ਨੂੰ ਪਾਰ ਕਰ ਲਿਆ ਹੈ। ਹੁਣ ਤੱਕ ਫਿਲਮ ਦਾ ਕੁਲ ਕਲੈਕਸ਼ਨ 78.54 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਦੱਸ ਦਈਏ ਕਿ ਇਹ ਫਿਲਮ ਭਾਰਤ ਵਲੋਂ ਪਾਕਿਸਤਾਨ 'ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ਦੀ ਦਾਸਤਾਂ ਅਤੇ ਖੂਬਸੂਰਤੀ ਨਾਲ ਭਾਰਤੀ ਫੌਜ ਦੀ ਬਹਾਦਰੀ ਦੀ ਗਾਥਾ ਬਿਆਨ ਕਰਦੀ ਹੈ। 18 ਸਤੰਬਰ 2016 ਨੂੰ ਉੜੀ ਹਮਲੇ 'ਚ ਭਾਰਤੀ ਫੌਜ ਦੇ 19 ਜਵਾਨ ਸ਼ਹੀਦ ਹੋਏ ਸਨ। ਉਸ ਦੇ ਜਵਾਬ 'ਚ ਭਾਰਤੀ ਫੌਜ ਨੇ ਪਾਕਿਸਤਾਨ 'ਚ ਸਰਜੀਕਲ ਸਟ੍ਰਾਈਕ ਕੀਤੀ ਸੀ। ਫਿਲਮ ਉਸ ਰਾਤ ਦੀ ਕਹਾਣੀ ਨੂੰ ਪਰਦੇ 'ਤੇ ਦਿਖਾਉਂਦੀ ਹੈ। ਫਿਲਮ 'ਚ ਯਾਮੀ ਗੌਤਮ, ਪਰੇਸ਼ ਰਾਵਲ, ਕੀਰਤੀ ਕੁਲਹਾਰੀ ਅਤੇ ਮੋਹਿਤ ਰੈਨਾ ਦਾ ਅਹਿਮ ਕਿਰਦਾਰ ਹੈ। 'ਉੜੀ-ਦਿ ਸਰਜੀਕਲ ਸਟ੍ਰਾਈਕ' ਦੀ ਕਹਾਣੀ ਆਰਮੀ ਦੇ ਜਾਣਬਾਜ਼ ਜਵਾਨ ਸ਼ੇਰਗਿੱਲ (ਵਿੱਕੀ ਕੌਸ਼ਲ) ਦੇ ਆਲੇ-ਦੁਆਲੇ ਘੁੰਮਦੀ ਹੈ। ਅੱਤਵਾਦੀ ਹਮਲੇ ਤੋਂ ਬਾਅਦ ਸੀਮਾ 'ਤੇ ਜਾ ਕੇ ਕਿਵੇਂ ਦੁਸ਼ਮਣਾਂ ਦੇ ਛੱਕੇ ਛੁਡਾਏ ਤੇ ਕਿਵੇਂ ਸਰਜੀਕਲ ਸਟ੍ਰਾਈਕ ਕਰਨੀ ਹੈ, ਇਸ ਦੀ ਪੂਰੀ ਪਲਾਨਿੰਗ ਵਿਹਾਨ ਦੇ ਜਿੰਮੇ ਹੈ। ਵਿਹਾਨ ਮਿਸ਼ਨ 'ਤੇ ਜਾਣ ਲਈ ਕੀਤੀ ਜਾਣ ਵਾਲੀ ਪਲਾਨਿੰਗ ਤੇ ਫੁੱਲ ਰਣਨੀਤੀ ਲਈ ਫੇਮਸ ਹੈ। ਸਰਜੀਕਲ ਸਟ੍ਰਾਈਕ ਮਿਸ਼ਨ ਨੂੰ ਪੂਰਾ ਕਰਨ ਤੋਂ ਬਾਅਦ ਵਿਹਾਨ ਆਰਮੀ ਜ਼ਿੰਦਗੀ ਤੋਂ ਰਿਟਾਈਰ ਹੋਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਮਾਂ ਉਨ੍ਹਾਂ ਦੀ ਜ਼ਰੂਰਤ ਹੈ। ਉਦੋ ਪੀ. ਐੱਮ. ਮੋਦੀ. ਦੇ ਕਿਰਦਾਰ 'ਚ ਦਿਸੇ ਰਜਿਤ ਕਪੂਰ ਨੇ ਵਿਹਾਨ ਨੂੰ ਯਾਦ ਕਰਵਾਇਆ ਕਿ, ''ਦੇਸ਼ ਵੀ ਤਾਂ ਸਾਡੀ ਮਾਂ ਹੈ।''