FacebookTwitterg+Mail

'ਉੜੀ' 'ਚ ਐਕਸ਼ਨ ਡਾਇਰੈਕਟਰ ਦਾ ਮੁੰਡਾ ਕਰੇਗਾ ਐਕਸ਼ਨ

uri the surgical strike
04 December, 2018 04:19:33 PM

ਮੁੰਬਈ (ਬਿਊਰੋ)— ਅਕਸਰ ਇੰਟੈਂਸ ਭੂਮਿਕਾ ਨਿਭਾਉਣ ਵਾਲੇ ਵਿੱਕੀ ਕੌਸ਼ਲ ਫਿਲਮ 'ਉੜੀ' 'ਚ ਐਕਸ਼ਨ ਦਾ ਦਬਦਬਾ ਦਿਖਾਉਂਦੇ ਨਜ਼ਰ ਆਉਣਗੇ। ਵਿੱਕੀ ਕੌਸ਼ਲ ਆਪਣੀ ਹਰ ਫਿਲਮ 'ਚ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਆਏ ਹਨ। ਬੇਹੱਦ ਘੱਟ ਸਮੇਂ 'ਚ ਦਰਸ਼ਕਾਂ ਦੇ ਦਿਲਾਂ 'ਚ ਘਰ ਕਰਨ ਵਾਲਾ ਇਹ ਕਲਾਕਾਰ ਹੁਣ ਆਪਣੀ ਆਗਾਮੀ ਫਿਲਮ 'ਉੜੀ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਐਕਸ਼ਨ ਡਾਇਰੈਕਟਰ ਸ਼ਿਆਮ ਕੌਸ਼ਲ ਦੇ ਨਵਾਬਜ਼ਾਦੇ ਵਿੱਕੀ ਕੌਸ਼ਲ ਪਹਿਲੀ ਵਾਰ ਕਿਸੇ ਫਿਲਮ 'ਚ ਐਕਸ਼ਨ ਕਰਦੇ ਨਜ਼ਰ ਆਉਣਗੇ।

ਸਰਜੀਕਲ ਸਟ੍ਰਾਈਕ 'ਤੇ ਆਧਾਰਿਤ 'ਉੜੀ' 'ਚ ਐਕਸ਼ਨ ਦੀ ਭਰਮਾਰ ਹੋਵੇਗੀ, ਜਿਸ 'ਚ ਅਭਿਨੇਤਾ ਵਿੱਕੀ ਕੌਸ਼ਲ ਆਪਣੇ ਐਕਸ਼ਨ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਆਰ. ਐੱਸ. ਵੀ. ਪੀ. ਦੀ 'ਉੜੀ' 2016 ਦੀ ਕਹਾਣੀ 'ਤੇ ਆਧਾਰਿਤ ਹੈ, ਜਦੋਂ ਭਾਰਤੀ ਸੂਬੇ ਜੰਮੂ-ਕਸ਼ਮੀਰ ਦੇ ਉੜੀ ਸ਼ਹਿਰ ਕੋਲ ਚਾਰ ਅੱਤਵਾਦੀਆਂ ਵਲੋਂ ਸਰਜੀਕਲ ਹਮਲਾ ਕੀਤਾ ਗਿਆ ਸੀ। ਇਸ ਨੂੰ ਦੋ ਦਹਾਕਿਆਂ 'ਚ ਕਸ਼ਮੀਰ ਦੇ ਸੁਰੱਖਿਆ ਬਲਾਂ 'ਤੇ ਹੋਏ ਸਭ ਤੋਂ ਘਾਤਕ ਹਮਲੇ ਦੇ ਰੂਪ 'ਚ ਰਿਪੋਰਟ ਕੀਤਾ ਗਿਆ ਸੀ। ਸਤੰਬਰ 2016 'ਚ ਹੋਏ ਉੜੀ ਹਮਲੇ 'ਚ ਸਾਡੇ ਕਈ ਜਵਾਨਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ। ਇਸ ਘਾਤਕ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਹਿੱਸੇ 'ਚ ਆਉਣ ਵਾਲੇ ਕਸ਼ਮੀਰ 'ਚ ਭਾਰਤ ਨੇ ਆਪਣਾ ਸਭ ਤੋਂ ਗੁਪਤ ਕਾਊਂਟਰ ਅਟੈਕ ਅਭਿਆਨ ਚਲਾਇਆ ਸੀ।

ਸ਼ਾਨਦਾਰ ਕਹਾਣੀਆਂ ਨੂੰ ਲੋਕਾਂ ਦੇ ਸਾਹਮਣੇ ਰੱਖਣ ਲਈ ਪ੍ਰਸਿੱਧ ਆਰ. ਐੱਸ. ਵੀ. ਪੀ. ਹੁਣ ਉੜੀ 'ਤੇ ਆਧਾਰਿਤ ਫਿਲਮ ਪੇਸ਼ ਕਰਨ ਲਈ ਤਿਆਰ ਹਨ। ਆਦਿੱਤਿਆ ਧਾਰ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ ਵਿੱਕੀ ਕੌਸ਼ਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਆਪਣੇ ਇਸ ਪ੍ਰਾਜੈਕਟ ਬਾਰੇ ਗੱਲ ਕਰਦਿਆਂ ਰੌਨੀ ਸਕਰੂਵਾਲਾ ਨੇ ਕਿਹਾ, 'ਉੜੀ ਇਕ ਜਨੂੰਨੀ ਪ੍ਰਾਜੈਕਟ ਹੈ, ਇਕ ਅਜਿਹੀ ਕਹਾਣੀ, ਜਿਸ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਭਾਰਤ ਦੀ ਬੁੱਧੀ ਤੇ ਫੌਜ ਦੀ ਸ਼ਕਤੀ ਨੂੰ ਦਰਸਾਉਂਦਾ ਹੈ। ਇਸ ਦੇਸ਼ ਦੇ ਨੌਜਵਾਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਡੇ ਅਸਲੀ ਹੀਰੋ ਕੌਣ ਹਨ।' 'ਉੜੀ' 11 ਜਨਵਰੀ 2019 ਨੂੰ ਰਿਲੀਜ਼ ਹੋਵੇਗੀ।


Tags: Uri The Surgical Strike Vicky Kaushal RSVP

Edited By

Rahul Singh

Rahul Singh is News Editor at Jagbani.