FacebookTwitterg+Mail

ਕਾਰਗਿਲ ਵਿਜੇ ਦਿਵਸ : 500 ਥਿਏਟਰਾਂ 'ਚ ਅੱਜ ਫਿਰ ਗੂੰਜੇਗੀ ਵਿੱਕੀ ਕੌਸ਼ਲ ਦੀ ਫਿਲਮ 'ਉੜੀ'

uri the surgical strike re releases today in maharashtra
26 July, 2019 02:36:57 PM

ਮੁੰਬਈ (ਬਿਊਰੋ) : 11 ਜਨਵਰੀ 2019 ਨੂੰ ਰਿਲੀਜ਼ ਹੋਈ ਵਿੱਕੀ ਕੌਸ਼ਲ ਦੀ ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਅੱਜ ਕਾਰਗਿਲ ਵਿਜੇ ਦਿਵਸ ਮੌਕੇ ਅੱਜ ਮੁੜ ਤੋਂ ਰਿਲੀਜ਼ ਹੋ ਰਹੀ ਹੈ। ਮਹਾਰਾਸ਼ਟਰ ਦੇ 500 ਥਿਏਟਰ 'ਚ ਫਿਲਮ ਦਿਖਾਈ ਜਾਵੇਗੀ। ਕਾਰਗਿਲ ਦਿਵਸ ਦੇ ਖਾਸ ਦਿਨ 'ਤੇ ਫਿਲਮ ਦੇ ਦੋਬਾਰਾ ਰਿਲੀਜ਼ ਹੋਣ ਨਾਲ ਵਿੱਕੀ ਕੌਸ਼ਲ ਕਾਫੀ ਖੁਸ਼ ਹੈ। ਉਨ੍ਹਾਂ ਨੇ ਇਹ ਖੁਸ਼ੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਕੇ ਜ਼ਾਹਿਰ ਕੀਤੀ ਹੈ। 

ਦੱਸ ਦਈਏ ਕਿ 'ਉੜੀ' ਫਿਲਮ 'ਚ ਵਿੱਕੀ ਕੌਸ਼ਲ ਮੁੱਖ ਕਿਰਦਾਰ 'ਚ ਨਜ਼ਰ ਆਏ ਸਨ ਅਤੇ ਫਿਲਮ ਨੂੰ ਆਦਿੱਤਿਆਧਰ ਨੇ ਡਾਈਰੈਕਟ ਕੀਤਾ ਸੀ। 'ਉੜੀ' 'ਚ ਦਹਿਸ਼ਤਗਰਾਂ ਨੇ ਭਾਰਤੀ ਫੌਜੀ ਕੈਂਪ 'ਤੇ ਹਮਲੇ ਕੀਤਾ ਸੀ, ਜਿਸ 'ਚ 17 ਜਵਾਨ ਸ਼ਹੀਦ ਹੋ ਗਏ ਸਨ। ਇਸ ਦਾ ਬਦਲਾ ਲੈਣ ਲਈ ਭਾਰਤੀ ਸੈਨਾ ਨੇ ਪੀ. ਓ. ਕੇ. 'ਚ ਮੌਜੂਦ ਅੱਤਵਾਦੀ ਕੈਂਪਾਂ ਦਾ ਖਾਤਮਾ ਕੀਤਾ ਸੀ, ਜਿਸ ਨੂੰ ਲੈ ਕੇ ਫਿਲਮ 'ਉੜੀ' ਬਣਾਈ ਗਈ ਸੀ। ਫਿਲਮ ਨੂੰ ਦੁਬਾਰਾ ਰਿਲੀਜ਼ ਕਰਨ ਦਾ ਫੈਸਲਾ ਮਹਾਰਾਸ਼ਟਰ ਸਰਕਾਰ ਦਾ ਹੈ। ਸਰਕਾਰ ਦਾ ਫੈਸਲਾ ਨੌਜਵਾਨਾਂ 'ਚ ਹਥਿਆਰਬੰਦ ਫੌਜਾਂ ਪ੍ਰਤੀ ਲਗਾਅ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਭਰਨ ਦੇ ਮਕਸਦ ਨਾਲ ਇਹ ਫੈਸਲਾ ਲਿਆ ਗਿਆ ਹੈ। 

 

ਜਾਣਕਾਰੀ ਮੁਤਾਬਕ ਅੱਜ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ 25 ਸਾਲ ਦੇ ਨੌਜਵਾਨਾਂ ਨੂੰ ਸੂਬੇ ਦੇ 500 ਸਿਨੇਮਾਘਰਾਂ 'ਚ ਫਿਲਮ ਦਾ ਸ਼ੋਅ ਮੁਫਤ ਦੇਖਣ ਨੂੰ ਮਿਲੇਗਾ। ਫਿਲਮ ਦੇ ਡਾਇਰੈਕਟਰ ਆਦਿਤਿਆਧਰ ਨੇ ਕਿਹਾ ਕਿ ਇਹ ਸਾਡੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਕਾਫੀ ਵਧੀਆ ਕੋਸ਼ਿਸ਼ ਹੈ। ਸਾਲ 1999 'ਚ ਅੱਜ ਦੇ ਹੀ ਦਿਨ 20 ਸਾਲ ਪਹਿਲਾਂ ਭਾਰਤੀ ਫੌਜ ਦੇ ਬਹਾਦਰਾਂ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦਿਆਂ ਟਾਈਗਰ ਹਿੱਲ 'ਤੇ ਕਬਜ਼ਾ ਕੀਤਾ ਸੀ। ਇਸ ਮੌਕੇ ਸ਼ਹੀਦ ਹੋਣੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਪੂਰੇ ਦੇਸ਼ 'ਚ ਸਮਾਗਮ ਕੀਤੇ ਜਾ ਰਹੇ ਹਨ।
 


Tags: Uri The Surgical StrikeRe ReleasesMaharashtraInstagram PostKargil War 20th Anniversary500 theatresMajor Vihaan Singh Shergill

Edited By

Sunita

Sunita is News Editor at Jagbani.