FacebookTwitterg+Mail

ਜ਼ਬਰਦਸਤ ਡਾਇਲੌਗਜ਼ ਨਾਲ ਭਰਪੂਰ ਹੈ 'ਉੜੀ' ਦਾ ਟਰੇਲਰ

uri trailer
05 December, 2018 12:32:05 PM

ਮੁੰਬਈ(ਬਿਊਰੋ)— ਅਕਸਰ ਇੰਟੈਂਸ ਭੂਮਿਕਾ ਨਿਭਾਉਣ ਵਾਲੇ ਵਿੱਕੀ ਕੌਸ਼ਲ ਫਿਲਮ 'ਉੜੀ' 'ਚ ਐਕਸ਼ਨ ਦਾ ਦਬਦਬਾ ਦਿਖਾਉਂਦੇ ਨਜ਼ਰ ਆਉਣਗੇ। ਵਿੱਕੀ ਕੌਸ਼ਲ ਆਪਣੀ ਹਰ ਫਿਲਮ 'ਚ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਆਏ ਹਨ। ਬੇਹੱਦ ਘੱਟ ਸਮੇਂ 'ਚ ਦਰਸ਼ਕਾਂ ਦੇ ਦਿਲਾਂ 'ਚ ਘਰ ਕਰਨ ਵਾਲਾ ਇਹ ਕਲਾਕਾਰ ਹੁਣ ਆਪਣੀ ਆਗਾਮੀ ਫਿਲਮ 'ਉੜੀ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਐਕਸ਼ਨ ਡਾਇਰੈਕਟਰ ਸ਼ਿਆਮ ਕੌਸ਼ਲ ਦੇ ਨਵਾਬਜ਼ਾਦੇ ਵਿੱਕੀ ਕੌਸ਼ਲ ਪਹਿਲੀ ਵਾਰ ਕਿਸੇ ਫਿਲਮ 'ਚ ਐਕਸ਼ਨ ਕਰਦੇ ਨਜ਼ਰ ਆਉਣਗੇ। ਇਸ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਸੀ ਤੇ ਇਸ ਦੀ ਖੂਬ ਤਾਰੀਫ ਹੋਈ ਸੀ। ਹੁਣ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ।

'ਉੜੀ' ਫ਼ਿਲਮ 2016 'ਚ ਭਾਰਤੀ ਜਵਾਨਾਂ ਵੱਲੋਂ ਪਾਕਿਸਤਾਨ 'ਚ ਕੀਤੇ ਸਰਜੀਕਲ ਸਟ੍ਰਾਈਕ ਦੀ ਕਹਾਣੀ ਹੈ। ਇਸ 'ਚ ਆਪਣੀ ਐਕਟਿੰਗ ਨਾਲ ਕਰੋੜਾਂ ਦਾ ਦਿਲ ਜਿੱਤਣ ਵਾਲਾ ਵਿੱਕੀ ਕੌਸ਼ਲ ਆਰਮੀ ਅਫਸਰ ਦੇ ਕਿਰਦਾਰ 'ਚ ਨਜ਼ਰ ਆ ਰਿਹਾ ਹੈ। ਟਰੇਲਰ ਨੂੰ ਮੇਕਰਸ ਦੇ ਰਿਲੀਜ਼ ਕਰਨ ਤੋਂ ਬਾਅਦ ਵਿੱਕੀ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ।

 

ਟਰੇਲਰ 'ਚ ਜ਼ਬਰਦਸਤ ਡਾਇਲੌਗਜ਼ ਲੋਕਾਂ ਨੂੰ ਤਾੜੀ ਮਾਰਨ 'ਤੇ ਮਜ਼ਬੂਰ ਕਰ ਦੇਣਗੇ। ਫ਼ਿਲਮ ਦੀ ਕਹਾਣੀ ਇੱਕ ਵਾਰ ਫੇਰ 2016 ਦੀ ਸਰਜੀਕਲ ਸਟ੍ਰਾਈਕ ਦੀ ਕਹਾਣੀ ਯਾਦ ਕਰਵਾ ਦਵੇਗੀ। 'ਉੜੀ' ਦੇ ਟਰੇਲਰ ਦੀ ਸ਼ੁਰੂਆਤ ਜ਼ਬਰਦਸਤ ਡਾਈਲੌਗ ਨਾਲ ਹੀ ਹੁੰਦੀ ਹੈ। ਫ਼ਿਲਮ 'ਚ ਵਿੱਕੀ ਕੌਸ਼ਲ ਨਾਲ ਯਾਮੀ ਗੌਤਮ, ਪਰੇਸ਼ ਰਾਵਲ ਤੇ ਹੋਰ ਕਈ ਕਲਾਕਾਰ ਹਨ। ਫ਼ਿਲਮ ਅਗਲੇ ਸਾਲ 11 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।


Tags: URITrailerThe Surgical Strike Vicky Kaushal

About The Author

manju bala

manju bala is content editor at Punjab Kesari