FacebookTwitterg+Mail

ਟੀਮ ਉੜੀ ਨੇ 26/11 ਦੇ ਸ਼ਹੀਦਾਂ ਨੂੰ ਭੇਂਟ ਕੀਤੀ ਵਿਸ਼ੇਸ਼ ਸ਼ਰਧਾਂਜਲੀ!

uri vicky kaushal
26 November, 2018 04:50:05 PM

ਮੁੰਬਈ(ਬਿਊਰੋ)— ਨਵੰਬਰ 2008 'ਚ ਅੱਤਵਾਦੀਆਂ ਦੇ ਇਕ ਸਮੂਹ ਵੱਲੋਂ ਕੀਤੇ ਹਮਲਿਆਂ ਨਾਲ ਪੂਰੀ ਮੁੰਬਈ ਕੰਬ ਉੱਠੀ ਸੀ। ਇਸ ਦੌਰਾਨ ਲਸ਼ਕਰ-ਏ-ਤਾਇਬਾ ਦੇ 10 ਮੈਬਰਾਂ ਨੇ 26/11/08 ਨੂੰ ਮੁੰਬਈ ਭਰ 'ਚ ਚਾਰ ਦਿਨਾਂ ਤੱਕ 12 ਕੋਆਰਡੀਨੇਟਡ ਸ਼ੂਟਿੰਗ ਅਤੇ ਬੰਬਾਰੀ ਹਮਲਿਆਂ ਨੂੰ ਅੰਜ਼ਾਮ ਦਿੱਤਾ ਸੀ।  'ਉੜੀ' ਜਲਦ ਹੀ ਰਿਲੀਜ਼ ਹੋਣ ਲਈ ਤਿਆਰ ਹੈ ਅਤੇ ਇਹ 2016 ਦੀ ਕਹਾਣੀ 'ਤੇ ਆਧਾਰਿਤ ਹੈ ਜਦੋਂ ਭਾਰਤੀ ਸੂਬੇ ਜੰਮੂ-ਕਸ਼ਮੀਰ  'ਚ ਉਰੀ ਸ਼ਹਿਰ ਕੋਲ ਚਾਰ ਭਾਰੀ ਹਥਿਆਰਬੰਦ ਅੱਤਵਾਦੀਆਂ ਦੁਆਰਾ ਸਰਜੀਕਲ ਹਮਲਾ ਕੀਤਾ ਗਿਆ ਸੀ। ਇਨ੍ਹਾਂ ਨੂੰ ''ਦੋ ਦਹਾਕਿਆਂ ਵਿਚ ਕਸ਼ਮੀਰ ਦੇ ਸੁਰੱਖਿਆ ਬਲਾਂ 'ਤੇ ਹੋਏ ਸਭ ਤੋਂ ਖਤਰਨਾਕ ਹਮਲਿਆ'' ਦੇ ਰੂਪ ਵਿਚ ਰਿਪੋਰਟ ਕੀਤਾ ਗਿਆ ਸੀ।
ਨਿਰਮਾਤਾਵਾਂ ਨੇ 26/11 ਨੂੰ ਆਪਣੀ ਫਿਲਮ ਗਤੀਵਿਧੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਦਿਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਸੋਮਵਾਰ 26/11 ਦੇ ਦਿਨ 330 ਰੇਡੀਓ ਸਟੇਸ਼ਨ 'ਤੇ 10.12 ਵਜੇ ਸ਼ਹੀਦ ਲੋਕਾਂ ਪ੍ਰਤੀ ਸਨਮਾਨ ਦੇ ਪ੍ਰਤੀਕ ਦੇ ਰੂਪ 'ਚ ਇਕ ਵਿਸ਼ੇਸ਼ ਸਹਾਇਕ ਸੁਨੇਹਾ ਪਲੇ ਕੀਤਾ ਗਿਆ। ਇਸ ਦੀ ਪੁਸ਼ਟੀ ਕਰਦੇ ਹੋਏ, ਰੋਨੀ ਸਕਰੁਵਾਲਾ ਨੇ ਕਿਹਾ,''26/11 ਦੇ ਹਮਲਿਆਂ ਦੀ 10ਵੀਂ ਜਨਮਦਿਨ 'ਤੇ, ਉੜੀ ਦੀ ਟੀਮ ਇਸ ਦਿਨ ਭਾਰਤ ਦੇਸ਼ ਦੇ 330 ਰੇਡੀਓ ਸਟੇਸ਼ਨ 'ਤੇ ਸਵੇਰੇ 10:12 ਵਜੇ ਮੌਨਵਰਤ ਧਾਰਨ ਕਰਕੇ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਸਨਮਾਨ ਭੇਂਟ ਕਰੇਗੀ।


Tags: UriVicky KaushalIndian ArmyBollywood Actor

About The Author

manju bala

manju bala is content editor at Punjab Kesari