ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਉਂਝ ਤਾਂ ਫਿਲਮਾਂ ਤੋਂ ਕਾਫੀ ਸਮੇਂ ਤੋਂ ਦੂਰੀਆਂ ਬਣਾਈਆਂ ਹੋਈਆਂ ਹਨ ਪਰ ਸੋਸ਼ਲ ਮੀਡੀਆ ਰਾਹੀਂ ਉਹ ਆਪਣੇ ਫੈਨਸ ਨਾਲ ਜੁੜੀ ਰਹਿੰਦੀ ਹੈ। 3 ਮਾਰਚ 2016 ਨੂੰ ਉਰਮਿਲਾ ਮਾਤੋਂਡਕਰ ਨੇ ਆਪਣੇ ਬੁਆਏਫਰੈਂਡ ਮੋਹਸਿਨ ਅਖਤਰ ਨਾਲ ਵਿਆਹ ਕਰ ਲਿਆ ਸੀ ਇਸ ਦੇ ਨਾਲ ਹੀ ਉਨ੍ਹਾਂ ਦੀ ਵਿਆਹ ਨੂੰ ਅੱਜ ਦੋ ਸਾਲ ਪੂਰੇ ਹੋ ਗਏ ਹਨ।
ਇਸ ਦੇ ਲਈ ਰੰਗੀਲਾ ਗਰਲ ਨੇ ਸੋਸ਼ਲ ਮੀਡੀਆ 'ਤੇ ਪਤੀ ਮੋਹਸਿਨ ਅਖਤਰ ਨਾਲ ਇਕ ਖੂਬਸੂਰਤ ਤਸਵੀਰ ਪੋਸਟ ਕੀਤੀ ਹੈ ਜਿਸ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਬਾਕਸ 'ਚ ਉਰਮਿਲਾ ਨੂੰ ਵਿਆਹ ਦੀ ਦੂਜੀ ਵਰ੍ਹੇਗੰਢ 'ਤੇ ਵਧਾਈਆਂ ਦੇ ਰਹੇ ਹਨ।
ਉਰਮਿਲਾ ਮਾਤੋਂਡਕਰ ਦੀ ਉਮਰ 44 ਸਾਲ ਹੈ ਪਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਉਨ੍ਹਾਂ ਦੀ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਕਾਫੀ ਮੁਸ਼ਕਿਲ ਹੈ।
ਫਿਲਮਾਂ ਤੋਂ ਦੂਰੀ ਬਣਾਉਣ ਤੋਂ ਬਾਅਦ ਉਰਮਿਲਾ ਅਵਾਰਡ ਸਮਾਰੋਹ ਅਤੇ ਸਟਾਰ ਪਾਰਟੀਜ਼ ਵਿਚ ਵੀ ਦਿਖਾਈ ਨਹੀਂ ਦਿੰਦੀ ਹੈ।
ਹਾਲਾਂਕਿ ਉਰਮਿਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਰਾਹੀ ਉਹ ਆਪਣੇ ਫੈਨਸ ਨਾਲ ਵੀ ਜੁੜੀ ਹੋਈ ਹੈ।
ਉਰਮਿਲਾ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾਂ 'ਚੋਂ ਇਕ ਹੈ ਜਿਨ੍ਹਾਂ ਨੂੰ ਫੈਨਸ ਅੱਜ ਵੀ ਫਿਲਮਾਂ ਵਿਚ ਦੇਖਣ ਲਈ ਬੇਸਬਰ ਹਨ।
ਹਾਲਾਂਕਿ ਫਿਲਮਾਂ ਵਿਚ ਵਾਪਸੀ ਨੂੰ ਲੈ ਕੇ ਉਰਮਿਲਾ ਦਾ ਫਿਲਹਾਲ ਕੋਈ ਪਲਾਨ ਨਹੀਂ ਹੈ।
ਫਿਲਹਾਲ ਉਰਮਿਲਾ ਆਪਣਾ ਪੂਰਾ ਸਮਾਂ ਆਪਣੇ ਪਰਿਵਾਰ ਨਾਲ ਬਿਤਾ ਰਹੀ ਹੈ।
ਇਨ੍ਹੇ ਸਾਲਾਂ ਬਾਅਦ ਵੀ ਉਰਮਿਲਾ ਦੀ ਖੂਬਸੂਰਤੀ 'ਤੇ ਕੋਈ ਅਸਰ ਨਹੀਂ ਪਿਆ ਹੈ। ਉਹ ਹੁਣ ਵੀ ਉਨ੍ਹੀਂ ਖੂਬਸੂਰਤ ਦਿਖਾਈ ਦਿੰਦੀ ਹੈ ਜਿੰਨੀ ਫਿਲਮ 'ਰੰਗੀਲਾ' ਦੇ ਦਿਨਾਂ 'ਚ ਨਜ਼ਰ ਆਉਂਦੀ ਸੀ।
ਉਰਮਿਲਾ ਦੇ ਵਿਆਹ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਬੁਆਏਫ੍ਰੈਂਡ ਮੋਹਸਿਨ ਅਖਤਰ ਨਾਲ ਸਾਲ 2016 ਵਿਚ ਇਕ ਪ੍ਰਾਇਵੇਟ ਇਵੈਂਟ 'ਚ ਵਿਆਹ ਕਰ ਲਿਆ ਸੀ। ਇਸ ਵਿਆਹ ਵਿਚ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤ ਹੀ ਸ਼ਾਮਿਲ ਹੋਏ ਸਨ।