ਮੁੰਬਈ (ਬਿਊਰੋ)— ਅਦਾਕਾਰਾ ਉਰਮਿਲਾ ਮਾਤੋਂਡਕਰ ਫਿਲਮ 'ਬਲੈਕਮੇਲ' ਨਾਲ ਬਾਲੀਵੁੱਡ ਵਿਚ ਕਮਬੈਕ ਕਰਨ ਜਾ ਰਹੀ ਹੈ। ਬਹੁਤ ਸਮੇਂ ਤੋਂ ਉਹ ਹਿੰਦੀ ਸਿਨੇਮਾ ਤੋਂ ਦੂਰ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਆਪਣੇ ਕਰਿਅਰ ਦੌਰਾਨ ਖਤਰਾ ਲੈਣ ਦੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਪਈ।
ਇਕ ਇੰਟਰਵਿਓ ਵਿਚ ਉਨ੍ਹਾਂ ਨੇ ਕਿਹਾ,'' ਸਿਰਫ ਪੈਸਾ ਕਮਾਉਣਾ ਉਨ੍ਹਾਂ ਦੇ ਅਜੇਂਡੇ 'ਚ ਸ਼ਾਮਿਲ ਨਹੀਂ ਸੀ। ਉਹ ਪੈਸਿਆਂ ਲਈ ਫਿਲਮਾਂ ਨਹੀਂ ਕਰਦੀ ਸੀ। ਉਨ੍ਹਾਂ ਨੇ ਬਸ ਅਜਿਹੀਆਂ ਫਿਲਮਾਂ ਕੀਤੀਆਂ, ਜਿਸ ਨਾਲ ਉਨ੍ਹਾਂ ਦਾ ਐਕਟਿੰਗ ਟੈਲੇਂਟ ਲੋਕਾਂ ਦੇ ਸਾਹਮਣੇ ਆ ਸਕੇ।''
ਉਨ੍ਹਾਂ ਨੇ ਅੱਗੋ ਕਿਹਾ,''ਇਕ ਸਟਾਰ ਹੋਣ ਦਾ ਮਤਲੱਬ ਇਹੀ ਹੁੰਦਾ ਹੈ ਕਿ ਤੁਸੀਂ ਜਿਸ ਤਰ੍ਹਾਂ ਦਾ ਰੋਲ ਕਰਨਾ ਚਾਹੋ, ਉਸੇ ਤਰ੍ਹਾਂ ਦਾ ਰੋਲ ਤੁਹਾਨੂੰ ਮਿਲੇ। ਸਾਨੂੰ ਅਦਾਕਾਰਾਂ ਨੂੰ ਖਤਰਾ ਲੈਣਾ ਪੈਂਦਾ ਹੈ। ਮੈਂ ਵੀ ਚੁਨੌਤੀਆਂ ਲਈਆਂ। ਮੈਂ ਖਤਰਾ ਲਿਆ ਅਤੇ ਮੈਨੂੰ ਇਸ ਦੀ ਕੀਮਤ ਚੁਕਾਉਣੀ ਪਈ।''
'ਰੰਗੀਲਾ', 'ਦੌਰ' ਅਤੇ 'ਜੁਦਾਈ' ਵਰਗੀਆਂ ਫਿਲਮਾਂ ਵਿਚ ਕੰਮ ਕਰਨ ਤੋਂ ਬਾਅਦ ਉਰਮਿਲਾ ਨੇ ਬਾਅਦ ਦੇ ਦਿਨਾਂ ਵਿਚ 'ਕੌਣ', 'ਪਿੰਜ਼ਰ' ਅਤੇ 'ਸਤਿਆ' ਵਰਗੀਆਂ ਫਿਲਮਾਂ ਵਿਚ ਐਕਟਿੰਗ ਕਰਨ ਦਾ ਫੈਸਲਾ ਲਿਆ।
'ਬਲੈਕਮੇਲ' ਵਿਚ ਉਰਮਿਲਾ ਬੇਵਫ਼ਾ ਬਿਊਟੀ ਗੀਤ ਵਿਚ ਨਜ਼ਰ ਆਵੇਗੀ। ਫਿਲਮ ਦੇ ਡਾਇਰੈਕਟਰ ਅਭਿਨਵ ਦੇਵ ਨੇ ਉਰਮਿਲਾ ਦੇ ਇਸ ਗੀਤ 'ਤੇ ਕਿਹਾ, ''ਪਹਿਲਾਂ ਮੂਵੀ ਵਿਚ ਕੋਈ ਗੀਤ ਨਹੀਂ ਸੀ ਪਰ ਜਦੋਂ ਇਸ ਫਿਲਮ ਬਾਰੇ ਵਿਚ ਭੂਸ਼ਣ ਨਾਲ ਗੱਲ ਹੋ ਰਹੀ ਸੀ ਤਾਂ ਲੱਗਾ ਕਿ ਫਿਲਮ ਵਿਚ ਅਜਿਹਾ ਗੀਤ ਹੋਣਾ ਚਾਹੀਦਾ ਹੈ ਜੋ ਫਿਲਮ ਦੀ ਕਹਾਣੀ ਅੱਗੇ ਲੈ ਕੇ ਜਾਵੇ।
ਉਨ੍ਹਾਂ ਨੇ ਕਿਹਾ,'' ਮੈਂ ਫਿਲਮ ਵਿਚ ਕੋਈ ਆਈਟਮ ਨੰਬਰ ਨਹੀਂ ਚਾਹੁੰਦਾ ਸੀ। ਅਸੀਂ ਇਕ ਅਜਿਹਾ ਗੀਤ ਚਾਹੁੰਦੇ ਸੀ ਜਿਸ ਦਾ ਫਿਲਮ ਵਿਚ ਹੋਣ ਦਾ ਵਜੂਦ ਹੋਵੇ ਅਤੇ ਜੋ ਫਿਲਮ ਦੀ ਕਹਾਣੀ ਨੂੰ ਬਿਆਨ ਕਰੇ। ਇਸ ਗੀਤ ਲਈ ਸਾਨੂੰ ਆਈਟਮ ਗਰਲ ਦੀ ਜ਼ਰੂਰਤ ਨਹੀਂ ਸੀ। ਸਾਨੂੰ ਇਕ ਪਰਫਾਰਮਰ ਚਾਹੀਦਾ ਹੈ ਸੀ। ਇਕ ਅਜਿਹਾ ਚਿਹਰਾ ਚਾਹੀਦਾ ਹੈ ਸੀ ਜੋ ਕਾਫ਼ੀ ਸਮਾਂ ਤੋਂ ਫਿਲਮੀ ਪਰਦੇ ਤੋਂ ਦੂਰ ਹੋਵੇ। ਅਜਿਹੀ ਹਾਲਤ ਵਿਚ ਮੇਰੇ ਖਿਆਲ ਨਾਲ ਉਰਮਿਲਾ ਇਸ ਗੀਤ ਲਈ ਇਕਦਮ ਪਰਫੈਕਟ ਸੀ।