FacebookTwitterg+Mail

B'DAY: 9 ਸਾਲ ਛੋਟੇ ਪ੍ਰੇਮੀ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ ਉਰਮਿਲਾ

urmila matondkar birthday
04 February, 2020 11:18:25 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਉਰਮਿਲਾ ਮਾਤੋਂਡਕਰ ਨੇ 42 ਸਾਲ ਦੀ ਉਮਰ 'ਚ ਖੁਦ ਨਾਲੋਂ 9 ਸਾਲ ਛੋਟੇ ਮਾਡਲ ਅਤੇ ਬਿਜ਼ਨਸਮੈਨ ਮੋਹਸਿਨ ਮੀਰ ਅਖਤਰ ਨਾਲ 2016 'ਚ ਵਿਆਹ ਦੇ ਬੰਧਨ 'ਚ ਬੱਝੀ ਸੀ। 4 ਫਰਵਰੀ, 1974 ਨੂੰ ਮੁੰਬਈ 'ਚ ਜਨਮੀ ਉਰਮਿਲਾ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੀ ਹੈ। ਉਰਮਿਲਾ ਅਤੇ ਮੋਹਸਿਨ ਦੀ ਲਵ ਸਟੋਰੀ ਕਾਫੀ ਦਿਲਚਸਪ ਰਹੀ ਹੈ।

ਸੂਤਰਾਂ ਮੁਤਾਬਕ ਉਰਮਿਲਾ ਤੇ ਮੋਹਸਿਨ ਦੀ ਮੁਲਾਕਾਤ ਇਕ ਆਮ ਦੋਸਤ ਮਨੀਸ਼ ਮਲਹੋਤਰਾ ਦੇ ਰਾਹੀਂ ਹੋਈ ਸੀ। ਮੋਹਸਿਨ ਅਖਤਰ ਕਸ਼ਮੀਰ ਦੇ ਬਿਜ਼ਨਸਮੈਨ ਅਤੇ ਮਾਡਲ ਹਨ। ਉਨ੍ਹਾਂ ਦਾ ਕੱਪੜਿਆਂ ਦਾ ਕਾਰੋਬਾਰ ਹੈ। ਜਦਕਿ ਉਨ੍ਹਾਂ ਜ਼ੋਯਾ ਅਖਤਰ ਦੀ ਫਿਲਮ 'ਲਕ ਬਾਏ ਚਾਂਸ' 'ਚ ਅਭਿਨੈ ਵੀ ਕਰ ਚੁੱਕੇ ਹਨ।
Punjabi Bollywood Tadka

35 ਸਾਲ ਦੇ ਮੋਹਸਿਨ 2007 'ਚ ਮਿਸਟਰ ਇੰਡੀਆ ਮੁਕਾਬਲੇ 'ਚ ਦੂਸਰੇ ਰਨਰ ਅੱਪ ਰਹਿ ਚੁੱਕੇ ਹਨ। ਮੋਹਸਿਨ ਮਨੀਸ਼ ਮਲਹੋਤਰਾ ਨਾਲ ਕਈ ਸ਼ੋਅਜ਼ 'ਚ ਮਾਡਲਿੰਗ ਕਰ ਚੁੱਕੇ ਹਨ।

ਉਰਮਿਲਾ ਨੇ ਸਾਲ 2016 'ਚ ਇਕ ਪ੍ਰਾਈਵੇਟ ਸੈਰੇਮਨੀ 'ਚ ਆਪਣੀ ਬਿਜ਼ਨਸਮੈਨ ਪ੍ਰੇਮੀ ਮੋਹਸਿਨ ਮੀਰ ਅਖਤਰ ਨਾਲ ਵਿਆਹ ਕਰ ਲਿਆ ਸੀ। ਵਿਆਹ ਤੋਂ ਬਾਅਦ ਉਰਮਿਲਾ ਨੇ ਦੱਸਿਆ ਸੀ ਕਿ ਅਸੀਂ ਵੈਡਿੰਗ ਸੈਰੇਮਨੀ ਸਿਰਫ ਪਰਿਵਾਰ ਤੇ ਕਰੀਬੀ ਦੋਸਤਾਂ ਲਈ ਰੱਖੀ ਹੈ ਕਿਉਂਕਿ ਸਾਡਾ ਪਰਿਵਾਰ ਚਾਹੁੰਦਾ ਹੈ ਕਿ ਅਸੀਂ ਇਸਨੂੰ ਮੱਧਵਰਗੀ ਇਵੈਂਟ ਰੱਖੀਏ। ਇਸ ਕਾਰਨ ਹੀ ਅਸੀਂ ਜ਼ਿਆਦਾ ਲੋਕਾਂ ਨੂੰ ਨਹੀਂ ਬੁਲਾਇਆ।

ਉਰਮਿਲਾ ਦੇ ਵਿਆਹ 'ਚ ਸਿਰਫ ਉਨ੍ਹਾਂ ਦੀ ਬੈਸਟ ਫਰੈਂਡ ਪਾਲੋਮੀ ਸਾਂਧਵੀ ਨਜ਼ਰ ਆਈ ਸੀ। ਸੋਸ਼ਲ ਮੀਡੀਆ 'ਤੇ ਉਰਮਿਲਾ ਅਕਸਰ ਪਤੀ ਮੋਹਸਿਨ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਰਮਿਲਾ ਆਖਰੀ ਵਾਰ ਫਿਲਮ 'ਕਰਜ਼' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਰਮਿਲਾ ਨੂੰ ਕਈ ਵਾਰ ਬਾਲੀਵੁੱਡ ਦੀਆਂ ਪਾਰਟੀਆਂ 'ਚ ਦੇਖਿਆ ਜਾਂਦਾ ਹੈ।


Tags: Urmila MatondkarHappy BirthdayRangeelaBhootEk Hasina ThiJudaaiKaun

About The Author

manju bala

manju bala is content editor at Punjab Kesari