FacebookTwitterg+Mail

ਉਰਮਿਲਾ ਤੇ ਪ੍ਰਿਆ ਦੱਤ ਨੇ ਭਰੇ ਪਰਚੇ, ਭੈਣ ਦੀ ਹਮਾਇਤ ਲਈ ਡਟੇ ਸੰਜੇ ਦੱਤ

urmila matondkar priya dutt file nominations in mumbai
09 April, 2019 02:46:38 PM

ਮੁੰਬਈ (ਬਿਊਰੋ) — ਬੀਤੇ ਦਿਨੀਂ ਮੁੰਬਈ ਕਾਂਗਰਸ ਦੀਆਂ ਦੋ ਦਿਗੱਜ ਹਸਤੀਆਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਹਾਲ ਹੀ 'ਚ ਕਾਂਗਰਸ ਜੁਆਇੰਨ ਕਰਨ ਵਾਲੀ ਅਦਾਕਾਰ ਉਰਮਿਲਾ ਮਾਤੋਂਡਕਰ ਬੀਤੇ ਦਿਨੀਂ ਆਪਣਾ ਨਾਮਜ਼ਦਗੀ ਕਾਗਜ਼ ਭਰਨ ਕਾਫੀ ਦਿਲਚਸਪ ਅੰਦਾਜ਼ 'ਚ ਪਹੁੰਚੀ। ਉਥੇ ਦੀ ਸੰਜੇ ਦੱਤ ਵੀ ਨਾਮਜ਼ਦਗੀ ਕਾਗਜ਼ ਭਰਨ ਸਮੇਂ ਭੈਣ ਪ੍ਰਿਆ ਦੱਤ ਨੂੰ ਸਪੋਰਟ ਕਰਨ ਪਹੁੰਚੇ ਸਨ।

Punjabi Bollywood Tadka

ਬੀਤੇ ਦਿਨੀਂ ਜਦੋਂ ਉਰਮਿਲਾ ਨਾਮਜ਼ਦਗੀ ਕਾਗਜ਼ ਭਰਨ ਪਹੁੰਚੀ ਤਾਂ ਉਨ੍ਹਾਂ ਨੇ ਜੋ ਕੜਤਾ ਪਾਇਆ ਸੀ, ਉਸ 'ਤੇ ਰਾਹੁਲ ਗਾਂਧੀ, ਸੋਨੀਆ ਗਾਂਧੀ ਦੇ ਨਾਲ ਕਾਂਗਰਸ ਦਾ ਚੋਣ ਨਿਸ਼ਾਨ ਬਣਿਆ ਸੀ। ਉਰਮਿਲਾ ਨੂੰ ਕਾਂਗਰਸ ਨੇ ਉੱਤਰੀ ਮੁੰਬਈ ਸੀਟ ਤੋਂ ਉਮੀਦਵਾਰ ਬਣਾਇਆ ਹੈ।

Punjabi Bollywood Tadka

ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਮੁੰਬਈ ਕਾਂਗਰਸ ਦੇ ਪ੍ਰਧਾਨ ਰਹੇ ਸੰਜੇ ਨਿਰੁਪਮ ਨੂੰ ਇਸ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2014 ਲੋਕ ਸਭਾ ਸੀਟਾਂ 'ਚ ਉੱਤਰੀ ਮੁੰਬਈ ਸੀਟ ਤੋਂ ਭਾਜਪਾ ਦੇ ਗੋਪਾਲ ਸ਼ੈਟੀ ਨੇ ਜਿੱਤ ਦਰਜ ਕੀਤੀ ਸੀ। ਇਸ ਵਾਰ ਗੋਪਾਲ ਦਾ ਮੁਕਾਬਲਾ ਉਰਮਿਲਾ ਨਾਲ ਹੈ।

Punjabi Bollywood Tadka
ਦੱਸ ਦਈਏ ਕਿ ਉਥੇ ਹੀ ਸੰਜੇ ਦੱਤ ਦੀ ਭੈਣ ਪ੍ਰਿਆ ਦੱਤ ਵੀ ਕਾਗਜ਼ ਭਰਨ ਪਹੁੰਚੀ ਸੀ। ਇਸ ਦੌਰਾਨ ਪ੍ਰਿਆ ਦੱਤ ਨੇ ਕਿਹਾ, ''ਸਭ ਲੋਕਾਂ ਦਾ ਆਸ਼ੀਰਵਾਦ ਚਾਹੁੰਦੀ ਹਾਂ। ਮੈਂ ਸਭ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।'' ਦੱਸ ਦਈਏ ਕਿ ਪ੍ਰਿਆ ਦੱਤ ਮੁੰਬਈ ਉੱਤਰੀ ਮੱਧ ਤੋਂ ਸੀਟ ਲੜੇਗੀ।

Punjabi Bollywood Tadka

ਇਸ 'ਤੇ ਉਸ ਦਾ ਮੁਕਾਬਲਾ ਬੀਜੇਪੀ ਦੀ ਪੂਨਮ ਮਹਾਜਨ ਨਾਲ ਹੈ, ਜੋ ਸਾਲ 2014 ਲੋਕ ਸਭਾ ਚੋਣਾਂ 'ਚ ਹਾਰ ਗਈ ਸੀ। ਕੁਝ ਸਮਾਂ ਪਹਿਲਾਂ ਤਾਂ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਸੰਜੇ ਦੱਤ ਵੀ ਲੋਕ ਸਭਾ ਚੋਣਾਂ ਲੜਣ ਵਾਲੇ ਹਨ ਪਰ ਖੁਦ ਸੰਜੇ ਦੱਤ ਨੇ ਚੋਣ ਲੜਣ ਤੋਂ ਇਨਕਾਰ ਕਰ ਦਿੱਤਾ। ਉਹ ਆਪਣੀ ਭੈਣ ਨੂੰ ਚੋਣਾਂ 'ਚ ਸਪੋਰਟ ਕਰਨਗੇ।

Punjabi Bollywood Tadka

ਮਾਤੋਂਡਕਰ ਨੇ ਟਵੀਟ ਕਰ ਕੇ ਕਿਹਾ ਕਿ ਮੈਂ ਅੱਜ ਆਪਣਾ ਨਾਮਜ਼ਦਗੀ ਫਾਰਮ ਭਰਆਿ ਹੈ ਅਤੇ ਨਵੇਂ ਜੀਵਨ ਦੀ ਸ਼ੁਰੂਆਤ ਕਰ ਰਹੀ ਹਾਂ, ਇਸ ਲਈ ਮੈਨੂੰ ਤੁਹਾਡੇ ਸਮਰਥਨ ਅਤੇ ਆਸ਼ੀਰਵਾਦ ਦੀ ਜ਼ਰੂਰਤ ਹੈ। ਮੈਂ ਭਾਜਪਾ ਦੇ ਗੋਪਾਲ ਸ਼ੈਟੀ ਖਲਾਫ ਚੋਣ ਲਡ਼ ਰਹੀ ਹਾਂ। ਇਸ ਇਲਾਕੇ ਵਚਿ 29 ਅਪ੍ਰੈਲ ਨੂੰ ਚੋਣਾਂ ਹੋਣਗੀਆਂ ਅਤੇ 23 ਮਈ ਨੂੰ ਵੋਟਾਂ ਦੀ ਗਣਿਤੀ ਹੋਵੇਗੀ।


Tags: Urmila MatondkarPriya DuttFile NominationsMumbaiSanjay NirupamSanjay Dutt Arvind SawantLok Sabha PollsMaharashtra

Edited By

Sunita

Sunita is News Editor at Jagbani.