ਮੁੰਬਈ- ਬਾਲੀਵੁੱਡ ਦੀ ਰੰਗੀਲਾ ਗਰਲ ਯਾਨਿ ਉਰਮਿਲਾ ਮਾਤੋਂਡਕਰ ਇਕ ਵਾਰ ਫਿਰ ਸੁਰਖੀਆਂ 'ਚ ਹੈ। ਉਰਮਿਲਾ ਨੇ ਫੋਟੋ ਸ਼ੇਅਰਿੰਗ ਸਾਈਟ ਇੰਸਟਾਗ੍ਰਾਮ 'ਤੇ ਪਹਾੜਾਂ ਦੇ ਵਿੱਚ ਯੋਗਾ ਕਰਦੇ ਹੋਏ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਰਮਿਲਾ ਨੇ ਆਪਣੇ ਇਸ ਨਵੇਂ ਫੋਟੋ ਐਲਬਮ ਨੂੰ 'ਮਾਈ ਯੋਗਾ ਡਾਇਰੀ' ਦਾ ਨਾਂ ਦਿੱਤਾ ਹੈ। ਦੱਸ ਦਈਏ ਕਿ ਉਰਮਿਲਾ ਮਾਤੋਂਡਕਰ ਇਨ੍ਹੀਂ ਦਿਨੀਂ ਯੋਗਾ ਦੀ ਖਾਸ ਟ੍ਰੇਨਿੰਗ ਲੈ ਰਹੀ ਹੈ। ਉਰਮਿਲਾ ਆਪਣੀਆਂ ਇਨ੍ਹਾਂ ਤਸਵੀਰਾਂ 'ਚ ਬੀਚ ਦੇ ਨੇੜੇ ਯੋਗਾ ਕਰਦੀ ਨਜ਼ਰ ਆ ਰਹੀ ਹੈ। ਉਰਮਿਲਾ ਇਨ੍ਹੀਂ ਦਿਨੀਂ ਪਾਂਗੋਂਗ 'ਚ ਹੈ, ਜਿੱਥੇ ਉਹ ਇਕੱਲੇ ਹੀ ਟ੍ਰਿਪ 'ਤੇ ਗਈ ਸੀ। ਉਨ੍ਹਾਂ ਦੇ ਨਾਲ ਪਤੀ ਨਹੀਂ ਹੈ। ਦਰਅਸਲ, ਉਰਮਿਲਾ ਇਕ ਹਫਤੇ ਤੱਕ ਇਕੱਲੇ ਸਮਾਂ ਬਿਤਾਉਣਾ ਚਾਹੁੰਦੀ ਹੈ, ਇਸ ਲਈ ਉਹ ਇਸ ਵਾਰ ਇਕੱਲੇ ਹੀ ਟ੍ਰਿਪ 'ਤੇ ਗਈ ਹੈ, ਜਿੱਥੇ ਉਹ ਖਾਸ ਯੋਗਾ ਸਿਖ ਰਹੀ ਹੈ।
ਦੱਸ ਦਈਏ ਕਿ ਉਰਮਿਲਾ ਨੇ 3 ਮਾਰਚ 2016 ਨੂੰ ਆਪਣੇ ਤੋਂ 9 ਸਾਲ ਛੋਟੇ ਕਸ਼ਮੀਰੀ ਬਿਜਨੈੱਸਮੈਨ ਮੋਹਸਿਨ ਅਖਤਰ ਮੀਰ ਨਾਲ ਵਿਆਹ ਕੀਤਾ ਸੀ। ਦੋਹਾਂ ਦਾ ਵਿਆਹ ਹਿੰਦੂ ਅਤੇ ਮੁਸਲਿਮ ਰੀਤੀ-ਰਿਵਾਜਾਂ ਨਾਲ ਹੋਇਆ ਹੈ।