FacebookTwitterg+Mail

Pics : ਜੁੜਵਾ ਬੇਟਿਆਂ ਦਾ 23ਵਾਂ ਜਨਮਦਿਨ ਸੈਲੀਬ੍ਰੇਟ ਕਰਦੀ ਦਿਖੀ ਉਰਵਸ਼ੀ

urvashi dholakia
19 June, 2018 06:27:00 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਉਰਵਸ਼ੀ ਢੋਲਕੀਆ ਪਿਛਲੇ ਕਾਫੀ ਸਮੇਂ ਤੋਂ ਛੋਟੇ ਪਰਦੇ ਤੋਂ ਦੂਰ ਹੈ। 'ਕਸੌਟੀ ਜ਼ਿੰਦਗੀ ਕੀ' 'ਚ ਕੋਮੋਲਿਕਾ ਬਾਸੂ ਦੇ ਕਿਰਦਾਰ 'ਚ ਉਰਵਸ਼ੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ। ਉਰਵਸ਼ੀ ਨੇ ਹਾਲ ਹੀ 'ਚ ਆਪਣੇ ਦੋਵੇਂ ਜੁੜਵਾ ਬੇਟਿਆਂ ਦਾ 23ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਉੱਥੇ ਹੀ ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਟਿਆਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka
ਉਰਵਸ਼ੀ ਦੀ ਜ਼ਿੰਦਗੀ ਕਾਫੀ ਉਤਾਰ-ਚੜਾਅ ਨਾਲ ਭਰੀ ਰਹੀ ਸੀ। ਉਰਵਸ਼ੀ ਨੇ ਬਹੁਤ ਹੀ ਛੋਟੀ ਉਮਰ 'ਚ ਵਿਆਹ ਕਰਵਾ ਲਿਆ ਸੀ। ਜਦੋਂ ਉਸਨੇ ਵਿਆਹ ਕਰਵਾਇਆ ਸੀ ਤਾਂ ਉਸਦੀ ਉਮਰ ਸਿਰਫ 16 ਸਾਲ ਸੀ। ਘੱਟ ਉਮਰ 'ਚ ਸਿਰਫ ਵਿਆਹ ਹੀ ਨਹੀਂ, ਬਲਕਿ ਉਹ ਬੇਹੱਦ ਘਟ ਉਮਰ 'ਚ ਮਾਂ ਬਣ ਗਈ। 17 ਸਾਲ ਦੀ ਉਮਰ 'ਚ ਉਰਵਸ਼ੀ ਨੇ ਦੋ ਜੁੜਵਾ ਬੇਟਿਆਂ ਸਾਗਰ ਅਤੇ ਰਿਤਿਜ਼ ਨੂੰ ਜਨਮ ਦਿੱਤਾ ਸੀ।

Punjabi Bollywood Tadka

ਦੱਸ ਦੇਈਏ ਉਰਵਸ਼ੀ ਦਾ ਵਿਆਹੁਤਾ ਜੀਵਨ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਵਿਆਹ ਤੋਂ ਸਿਰਫ 2 ਸਾਲ ਬਾਅਦ ਹੀ ਉਸਦਾ ਤਲਾਕ ਹੋ ਗਿਆ।

Punjabi Bollywood TadkaPunjabi Bollywood Tadka


Tags: Urvashi Dholakia Birthday Sagar Dholakia Kshitij Dholakia Kasautii Zindagii Kay Tv Actress

Edited By

Kapil Kumar

Kapil Kumar is News Editor at Jagbani.