FacebookTwitterg+Mail

ਬਰਥਡੇ 'ਤੇ ਉਰਵਸ਼ੀ ਨੂੰ ਜਸਟਿਨ ਬੀਬਰ ਤੋਂ ਮਿਲਿਆ ਵੱਡਾ ਸਰਪ੍ਰਾਈਜ਼

urvashi gets big surprise from justin bieber
25 February, 2019 11:37:52 AM

ਮੁੰਬਈ (ਬਿਊਰੋ) — ਫਿਲਮ 'ਗ੍ਰੇਟ ਗ੍ਰੈਂਡ ਮਸਤੀ' 'ਚ ਜ਼ਬਰਦਸਤ ਸੀਨ ਦੇਣ ਵਾਲੀ ਅਦਾਕਾਰਾ ਉਰਵਸ਼ੀ ਰੌਤੇਲਾ ਅੱਜ ਆਪਣਾ 25ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਹ ਆਏ ਦਿਨ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka

ਦੱਸ ਦਈਏ ਕਿ ਜਨਮਦਿਨ ਤੋਂ ਇਕ ਦਿਨ ਪਹਿਲਾ ਉਸ ਨੂੰ ਵੱਡਾ ਸਰਪ੍ਰਾਈਜ਼ ਮਿਲਿਆ। ਇਸ ਸਰਪ੍ਰਾਈਜ਼ 'ਚ ਇਕ ਹਾਲੀਵੁੱਡ ਸਿੰਗਰ ਦਾ ਨਾਂ ਵੀ ਸ਼ਾਮਲ ਹੈ। ਇਹ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਦਰਅਸਲ ਉਰਵਸ਼ੀ ਦੀ ਮਸ਼ਹੂਰ ਸਿੰਗਰ ਜਸਟਿਨ ਬੀਬਰ ਤੇ ਉਸ ਦੀ ਮੰਗੇਤਰ ਨਾਲ ਮੁਲਾਕਾਤ ਹੋਈ।

Punjabi Bollywood Tadka

ਇਸ ਦੌਰਾਨ ਉਸ ਨੇ ਕੁਝ ਤਸਵੀਰਾਂ ਵੀ ਕਲਿਕ ਕੀਤੀਆਂ ਸੀ, ਜੋ ਉਸ ਨੇ ਆਪਣੇ ਇੰਸਟਾ 'ਤੇ ਵੀ ਸ਼ੇਅਰ ਕੀਤੀਆਂ ਹਨ। ਉਂਝ ਦੇਖਿਆ ਜਾਵੇ ਤਾਂ ਅਦਾਕਾਰਾ ਲਈ ਇਗ ਕਿਸੇ ਵੱਡੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ। ਸ਼ੇਅਰ ਕੀਤੀ ਗਈ ਤਸਵੀਰ 'ਚ ਉਰਵਸ਼ੀ ਰੌਤੇਲਾ ਕਾਫੀ ਖੁਸ਼ ਨਜ਼ਰ ਆ ਰਹੀ ਹੈ।

 Punjabi Bollywood Tadka
ਦੱਸ ਦਈਏ ਕਿ ਉਰਵਸ਼ੀ, ਜਸਟਿਨ ਬੀਬਰ ਦੀ ਬਹੁਤ ਵੱਡੀ ਫੈਨ ਹੈ ਅਤੇ ਜਨਮਦਿਨ 'ਤੇ ਉਸ ਨਾਲ ਮਿਲਣਾ ਉਰਵਸ਼ੀ ਲਈ ਕਿਸੇ ਵੱਡੇ ਤੋਹਫੇ ਤੋਂ ਘੱਟ ਨਹੀਂ ਹੈ। ਇਸ ਤਸਵੀਰ 'ਚ ਜਸਟਿਨ ਬੀਬਰ ਉਰਵਸ਼ੀ ਨੂੰ ਬੈਸਟ ਆਫ ਲੱਕ ਦਾ ਸਾਈਨ ਦਿਖਾ ਰਹੇ ਹਨ। ਉਸ ਨੇ ਇਹ ਵੀ ਜ਼ਾਹਿਰ ਕੀਤਾ ਹੈ ਕਿ ਇਸ ਤੋਂ ਪਹਿਲਾਂ ਉਹ ਕਦੇ ਵੀ ਇੰਨਾਂ ਖੁਸ਼ ਨਹੀਂ ਹੋਈ, ਜਿੰਨਾਂ ਅੱਜ ਖੁਸ਼ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਉਹ ਸਾਲ 2009 'ਚ ਮਿਸ ਟੀਨ ਇੰਡੀਆ ਵੀ ਰਹਿ ਚੁੱਕੀ ਹੈ ਅਤੇ ਸਾਲ 2012 'ਚ ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਵੀ ਜਿੱਤ ਚੁੱਕੀ ਹੈ। ਉਰਵਸ਼ੀ ਨੇ ਸਾਲ 2013 'ਚ ਫਿਲਮ 'ਸਿੰਘ ਸਾਹਿਬ ਦਿ ਗ੍ਰੇਟ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ।

Punjabi Bollywood Tadka

ਇਸ ਤੋਂ ਬਾਅਦ ਉਸ ਨੇ ਫਿਲਮ 'ਸਨਮ ਰੇ', 'ਗ੍ਰੇਟ ਗ੍ਰੈਂਡ ਮਸਤੀ' ਅਤੇ 'ਹੇਟ ਸਟੋਰੀ 4' 'ਚ ਵੀ ਕੰਮ ਕੀਤਾ। ਉਰਵਸ਼ੀ ਦਾ ਕੋਈ ਫਿਲਮੀ ਬੈਕਗ੍ਰਾਊਂਡ ਨਹੀਂ ਹੈ। ਇਸ ਲਈ ਸ਼ੂਟਿੰਗ ਸੈੱਟ 'ਤੇ ਉਹ ਆਪਣੀ ਮਾਂ ਦੀ ਇਸ ਗੱਲ ਦਾ ਖਿਆਲ ਰੱਖਦੀ ਹੈ ਅਤੇ ਨਾਲ ਹੀ ਹੋਰਨਾਂ 5 ਐਕਟਰੈੱਸ ਵੀ ਮਾਂ ਦੀ ਸਲਾਹ ਦਾ ਪਾਲਣ ਕਰਦੀਆਂ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Urvashi Rautela Celebrity Birthdays in Punjabi Justin Bieber Hailey Baldwin Film Star Birthday ਫ਼ਿਲਮ ਸਟਾਰ ਜਨਮਦਿਨ

Edited By

Sunita

Sunita is News Editor at Jagbani.