FacebookTwitterg+Mail

ਇਵੈਂਟ ਦੌਰਾਨ ਉਰਵਸ਼ੀ ਨਾਲ ਹੋਇਆ ਹਾਦਸਾ, ਵੀਡੀਓ ਵਾਇਰਲ

urvashi rautela
17 December, 2018 02:40:33 PM

ਮੁੰਬਈ(ਬਿਊਰੋ)— ਪਿਛਲੇ ਦਿਨ੍ਹੀਂ ਕਿੱਡਜ਼ ਚੁਆਇਸ ਐਵਾਰਡਜ਼ ਆਯੋਜਿਤ ਹੋਏ ਸਨ, ਜਿਸ 'ਚ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਕਰਤ ਕੀਤੀ ਸੀ। ਦੀਪਿਕਾ ਪਾਦੁਕੋਣ, ਆਲੀਆ ਭੱਟ, ਸੋਨਾਕਸ਼ੀ ਸਿਨਹਾ ਤੋਂ ਲੈ ਕੇ ਵਰੁਣ ਧਵਨ ਵਰਗੇ ਸਿਤਾਰਿਆਂ ਨੇ ਇਸ ਐਵਾਰਡ ਸ਼ੋਅ ਦੀ ਸ਼ੋਭਾ ਵਧਾਈ। ਉੱਥੇ ਹੀ ਇਸ ਪਾਰਟੀ 'ਚ ਉਰਵਸ਼ੀ ਰੌਤੇਲਾ ਵੀ ਸ਼ਾਮਿਲ ਹੋਈ। ਇਸ ਇਵੈਂਟ 'ਚ ਉਰਵਸ਼ੀ ਨੇ ਬੱਚਿਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ 'ਤੇ ਉਰਵਸ਼ੀ ਨਾਲ ਇਕ ਹਾਦਸਾ ਹੋਇਆ ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ, ਇਸ ਐਵਾਰਡ ਸ਼ੋਅ 'ਚ ਉਰਵਸ਼ੀ ਨੂੰ ਦੇਖ ਕੇ ਬੱਚੇ ਕਾਫ਼ੀ ਉਤਸ਼ਾਹਿਤ ਹੋ ਗਏ। ਬੱਚੇ ਉਨ੍ਹਾਂ ਦਾ ਹੱਥ ਫੜ੍ਹ ਕੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਣ ਲੱਗੇ। ਜਿਸ ਦੇ ਚਲਦੇ ਉਰਵਸ਼ੀ ਡਿੱਗ ਪਈ।

 

ਉਨ੍ਹਾਂ ਨੂੰ ਉੱਥੇ ਮੌਜੂਦ ਬੱਚਿਆਂ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਰਵਸ਼ੀ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਲਿਖਿਆ,'ਜਦੋਂ ਬੱਚੇ ਤੁਹਾਨੂੰ ਛੱਡਣਾ ਨਹੀਂ ਦੇਣਾ ਚਾਹੁੰਦੇ।'”ਉਰਵਸ਼ੀ ਨੇ ਉੱਥੇ ਮੌਜੂਦ ਸਾਰੇ ਬੱਚਿਆਂ ਦਾ ਦਿਲ ਜਿੱਤ ਲਿਆ। ਉਰਵਸ਼ੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਹੈ। ਇਸ ਵੀਡੀਓ ਨੂੰ 1 ਦਿਨ 'ਚ 3 ਲੱਖ ਤੋਂ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈ। ਉਰਵਸ਼ੀ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

 


Tags: Urvashi Rautela Kids Choice Awards 2018 InstagramVideo

About The Author

manju bala

manju bala is content editor at Punjab Kesari