FacebookTwitterg+Mail

ਅਦਾਕਾਰਾ ਨੇ ਇੰਸਟਾ 'ਤੇ ਸ਼ੇਅਰ ਕੀਤੀ ਅਜਿਹੀ ਤਸਵੀਰ, ਸਵਾਲ ਪੁੱਛਣ ਤੋਂ ਯੂਜ਼ਰ ਹੋਏ ਬੇਕਾਬੂ

urvashi rautela
23 February, 2018 05:13:58 PM

ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀ ਆਉਣ ਵਾਲੀ ਫਿਲਮ 'ਹੇਟ ਸਟੋਰੀ 4' ਨੂੰ ਲੈ ਕੇ ਚਰਚਾ 'ਚ ਹੈ। ਉਰਵਸ਼ੀ ਆਪਣੀਆਂ ਤਸਵੀਰਾਂ ਕਾਰਨ ਕਈ ਵਾਰ ਟਰੋਲ ਹੁੰਦੀ ਰਹਿੰਦੀ ਹੈ। ਪਰ ਇਸ ਵਾਰ ਉਰਵਸ਼ੀ ਦੀਆਂ ਤਸਵੀਰਾਂ 'ਤੇ ਯੂਜ਼ਰਸ ਨੇ ਚੰਗੇ ਕੁਮੈਂਟ ਕਰਦਿਆਂ ਉਨ੍ਹਾਂ ਤੋਂ ਕਈ ਸਵਾਲ ਪੁੱਛੇ ਹਨ। ਉਰਵਸ਼ੀ ਨੇ ਆਪਣੇ ਆਫੀਸ਼ੀਅਲ ਇੰਸਟਾਗਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਰੈੱਡ ਕਲਰ ਦੀ ਡਰੈੱਸ 'ਚ ਉਰਵਸ਼ੀ ਬੇਹੱਦ ਹੌਟ ਲੱਗ ਰਹੀ ਹੈ। ਇਸ ਤੋਂ ਬਾਅਦ ਯੂਜ਼ਰਸ ਨੇ ਇਨ੍ਹਾਂ ਤਸਵੀਰਾਂ 'ਤੇ ਕੁਮੈਂਟਸ ਕਰਨੇ ਸ਼ੁਰੂ ਕਰ ਦਿੱਤੇ। ਇਸ ਇੰਸਟਾਗਰਾਮ ਯੂਜ਼ਰ ਨੇ ਪੁੱਛਿਆ, ''ਤੁਸੀਂ ਇੰਨੇ ਖੂਬਸੂਰਤ ਕਿਉਂ ਹੋ।''

ਤਸਵੀਰਾਂ 'ਤੇ ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ''ਮਾਰ ਹੀ ਦਿਓਗੇ ਆਪਣੀਆਂ ਕਾਤਿਲ ਅਦਾਵਾਂ ਨਾਲ?'' ਖਬਰ ਲਿਖੇ ਜਾਣ ਤੱਕ ਉਰਵਸ਼ੀ ਦੀ ਤਸਵੀਰ ਕਰੀਬ ਡੇਢ ਲੱਖ ਲੋਕਾਂ ਨੇ ਲਾਈਕ ਕੀਤੀ ਹੈ। ਬਾਲੀਵੁੱਡ ਦੀ ਹੌਟ ਅਦਾਕਾਰਾ ਉਰਵਸ਼ੀ ਰੌਤੇਲਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਹੇਟ ਸਟੋਰੀ 4' ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਇਸ ਫਿਲਮ ਦੇ ਟਰੇਲਰ 'ਚ ਉਨ੍ਹਾਂ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਇਸ ਤੋਂ ਇਲਾਵਾ ਫਿਲਮ ਦੇ ਗੀਤ 'ਆਸ਼ਿਕ ਬਨਾਇਆ ਆਪਨੇ' 'ਚ ਵੀ ਉਰਵਸ਼ੀ ਦਾ ਬੋਲਡ ਤੇ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਹ ਗੀਤ ਹਿਮੇਸ਼ ਰੇਸ਼ੱਮਈਆਂ ਦੇ ਸੁਪਰਹਿੱਟ ਗੀਤ 'ਆਸ਼ਿਕ ਬਨਾਇਆ ਆਪਨੇ' ਦਾ ਨਵਾਂ ਵਰਜਨ ਹੈ। ਵਿਸ਼ਾਲ ਪਾਂਡਿਆ ਦੇ ਨਿਰਦੇਸ਼ਨ 'ਚ ਬਣੀ 'ਹੇਟ ਸਟੋਰੀ 4' 'ਚ ਉਰਵਸ਼ੀ ਰੌਤੇਲਾ ਨਾਲ ਇਹਾਨਾ ਢਿੱਲੋਂ ਤੇ ਗੁਲਸ਼ਨ ਗਰੋਵਰ ਵੀ ਨਜ਼ਰ ਆਉਣਗੇ। ਇਹ ਫਿਲਮ 9 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Urvashi RautelaHate Story 4InstagramAashiq Banaya Aapne Himesh Reshammiya

Edited By

Chanda Verma

Chanda Verma is News Editor at Jagbani.