FacebookTwitterg+Mail

ਦੁਬਾਰਾ ਗਰਭਵਤੀ ਹੋਈ ਅਭਿਨੇਤਰੀ ਉਰਵਸ਼ੀ ਸ਼ਰਮਾ, 'ਗੁਟਖਾ ਕਿੰਗ' ਦੇ ਨਾਂ ਨਾਲ ਪਤੀ ਹੈ ਮਸ਼ਹੂਰ

urvashi sharma baby shower
04 October, 2017 05:39:41 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਉਰਵਸ਼ੀ ਸ਼ਰਮਾ ਉਰਫ ਰੈਨਾ ਜੋਸ਼ੀ ਮੁੜ ਗਰਭਵਤੀ ਹੈ। ਹਾਲ ਹੀ 'ਚ ਉਸ ਦੀ ਗੋਦ ਭਰਾਈ ਦੀ ਰਸਮ ਨਿਭਾਈ ਗਈ।
Punjabi Bollywood Tadka
ਇਸ ਦੌਰਾਨ ਰੈਨਾ ਪੀਲੇ ਤੇ ਹਲਕੇ ਫਿਰੋਜ਼ੀ ਰੰਗ ਦੀ ਡਰੈੱਸ 'ਚ ਨਜ਼ਰ ਆਈ। ਅਭਿਨੇਤਾ ਤੇ ਬਿਜ਼ਨੈੱਸਮੈਨ ਸਚਿਨ ਜੋਸ਼ੀ ਨਾਲ 2012 'ਚ ਵਿਆਹ ਕਰਵਾਉਣ ਤੋਂ ਬਾਅਦ ਉਰਵਸ਼ੀ ਨੇ ਆਪਣਾ ਪੂਰਾ ਨਾਂ ਬਦਲ ਕੇ ਰੈਨਾ ਜੋਸ਼ੀ ਰੱਖ ਲਿਆ ਸੀ।
Punjabi Bollywood Tadka
ਦੋਵਾਂ ਦੀ ਸਾਢੇ ਤਿੰਨ ਸਾਲ ਦੀ ਇਕ ਬੇਟੀ ਸਮਾਇਰਾ ਹੈ। ਇਹ ਇਸ ਕੱਪਲ ਦਾ ਦੂਜਾ ਬੱਚਾ ਹੋਵੇਗਾ। ਰੈਨਾ ਦੇ ਪਤੀ ਸਚਿਨ 'ਗੁਟਖਾ ਕਿੰਗ' ਦੇ ਨਾਂ ਨਾਲ ਜਾਣੇ ਜਾਂਦੇ ਹਨ।
Punjabi Bollywood Tadka
ਉਹ ਜੇ. ਐੱਮ. ਜੇ. ਗਰੁੱਪ ਦੇ ਵਾਈਸ ਚੇਅਰਪਰਸਨ ਹਨ, ਜੋ ਗੋਆ ਬ੍ਰਾਂਡ ਦਾ ਤੰਬਾਕੂ ਬਣਾਉਂਦੀ ਹੈ। ਤੰਬਾਕੂ ਬਿਜ਼ਨੈੱਸ ਦੇ ਨਾਲ-ਨਾਲ ਸਚਿਨ ਦੀ 'ਵਿਕਿੰਗ ਮੀਡੀਆ ਐਂਡ ਐਂਟਰਟੇਨਮੈਂਟ' ਨਾਂ ਦੀ ਪ੍ਰੋਡਕਸ਼ਨ ਕੰਪਨੀ ਵੀ ਹੈ।
Punjabi Bollywood Tadka
ਇਸੇ ਸਾਲ ਉਨ੍ਹਾਂ ਨੇ ਗੋਆ 'ਚ ਵਿਜੈ ਮਾਲਿਆ ਦਾ ਕਿੰਗਫਿਸ਼ਰ ਵਿਲਾ ਵੀ ਖਰੀਦਿਆ ਹੈ।
Punjabi Bollywood Tadka
ਰੈਨਾ ਦੀ ਗੋਦ ਭਰਾਈ ਦੀ ਰਸਮ 'ਚ ਪਰਿਵਾਰਕ ਮੈਂਬਰਾਂ ਦੇ ਨਾਲ ਨਜ਼ਦੀਕੀ ਦੋਸਤ ਵੀ ਮੌਜੂਦ ਰਹੇ।
Punjabi Bollywood Tadka
ਇਸ ਦੌਰਾਨ ਟੀ. ਵੀ. ਅਭਿਨੇਤਰੀ ਸ਼ੱਬੀਰ ਆਹਲੂਵਾਲੀਆ ਤੇ ਕਾਂਚੀ ਕੌਲ ਵੀ ਪਹੁੰਚੀਆਂ।
Punjabi Bollywood Tadka
ਰੈਨਾ ਨੇ ਅੱਬਾਸ-ਮਸਤਾਨ ਦੀ ਫਿਲਮ 'ਨਕਾਬ' ਨਾਲ ਡੈਬਿਊ ਕੀਤਾ ਸੀ। ਫਿਲਮ 'ਚ ਉਸ ਦੇ ਆਪੋਜ਼ਿਟ ਅਕਸ਼ੇ ਖੰਨਾ ਤੇ ਬੌਬੀ ਦਿਓਲ ਸਨ।
Punjabi Bollywood Tadka
ਬਾਅਦ 'ਚ ਉਹ 'ਬਾਬਰ', 'ਖੱਟਾ-ਮੀਠਾ', 'ਆਕਰੋਸ਼' ਤੇ 'ਚਕਰਾਧਾਰ' ਵਰਗੀਆਂ ਫਿਲਮਾਂ 'ਚ ਨਜ਼ਰ ਆਈ। ਰੈਨਾ ਇਕ ਤੇਲਗੂ ਫਿਲਮ 'ਥ੍ਰੀ' 'ਚ ਵੀ ਨਜ਼ਰ ਆ ਚੁੱਕੀ ਹੈ।
Punjabi Bollywood Tadka
ਨਾਲ ਹੀ ਉਸ ਨੇ ਟੀ. ਵੀ. 'ਤੇ ਵੀ 'ਅੰਮਾ' ਸ਼ੋਅ ਨਾਲ ਡੈਬਿਊ ਕੀਤਾ ਸੀ।​​​​​​​​​​​​​​​​​​​​​​​​​​​​​​​​​​​


Tags: Urvashi Sharma Baby Shower Pregnant Gutkha King Marriage