FacebookTwitterg+Mail

ਨੰਬਰ 1 'ਤੇ ਟ੍ਰੈਂਡ ਹੋ ਰਹੇ 'ਉਰਵਸ਼ੀ' ਗੀਤ ਦਾ ਹਨੀ ਸਿੰਘ ਨੇ ਮਨਾਇਆ ਜਸ਼ਨ

urvashi song trend
29 September, 2018 05:28:36 PM

ਮੁੰਬਈ (ਬਿਊਰੋ)— ਸੰਗੀਤ ਦੀ ਦੁਨੀਆ ਦੇ ਮਹਾਰਥੀ ਯੋ-ਯੋ ਹਨੀ ਸਿੰਘ ਨੇ ਹਾਲ ਹੀ 'ਚ ਆਪਣਾ ਨਵਾਂ ਗੀਤ 'ਉਰਵਸ਼ੀ' ਰਿਲੀਜ਼ ਕੀਤਾ, ਜਿਸ ਨੂੰ ਦੁਨੀਆ ਭਰ 'ਚ ਦਰਸ਼ਕਾਂ ਦੀ ਜ਼ਬਰਦਸਤ ਪ੍ਰਤੀਕਿਰਿਆ ਪ੍ਰਾਪਤ ਹੋ ਰਹੀ ਹੈ। ਸੰਗੀਤਕਾਰ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਸਫਲਤਾ ਦਾ ਜਸ਼ਨ ਮਨਾਇਆ ਹੈ। ਸ਼ੁੱਕਰਵਾਰ ਨੂੰ ਰਿਲੀਜ਼ ਹੋਏ ਯੋ-ਯੋ ਹਨੀ ਸਿੰਘ ਦੇ ਇਸ ਗੀਤ ਨੂੰ ਪ੍ਰਸ਼ੰਸਕਾਂ ਵਲੋਂ ਬੇਹੱਦ ਪਿਆਰ ਪ੍ਰਾਪਤ ਹੋ ਰਿਹਾ ਹੈ ਅਤੇ ਇਸੇ ਦੇ ਨਾਲ ਇਹ 24 ਘੰਟਿਆਂ ਦੇ ਅੰਦਰ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲਾ ਗੀਤ ਬਣ ਗਿਆ ਹੈ। ਹਨੀ ਸਿੰਘ ਦੇ ਇਸ ਗੀਤ ਨੂੰ ਹੁਣ ਤੱਕ ਲਗਭਗ 10 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ।

Punjabi Bollywood Tadka

ਹਨੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਆਪਣੇ ਦੋਸਤਾਂ ਨਾਲ ਇਸ ਸਫਲਤਾ ਦਾ ਜਸ਼ਨ ਮਨਾਉਂਦੇ ਹੋਏ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ''Milk Party (Keventers Cp) for Urvasi song release with my boyz Singhsta and Hommie Diliwala ! ''. ਦੱਸ ਦੇਈਏ ਕਿ 90 ਦੇ ਦਹਾਕੇ ਦੇ ਇਸ ਸੁਪਰਹਿੱਟ ਸੌਂਗ 'ਉਰਵਸ਼ੀ' 'ਚ ਦੋਹਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਹੀ ਹੈ। ਪਹਿਲਾਂ ਵਾਲੇ ਗੀਤ 'ਚ ਪ੍ਰਭੁਦੇਵਾ ਦੇ ਨਾਲ ਨਗਮਾ ਦੀ ਜੋੜੀ ਬਣੀ ਸੀ। ਰੀਕ੍ਰਿਏਟ ਕੀਤੇ ਗੀਤ ਦੀ ਧੁੰਨ ਤੁਹਾਨੂੰ ਇਸ 'ਤੇ ਡਾਂਸ ਕਰਨ 'ਤੇ ਮਜਬੂਰ ਕਰ ਦੇਵੇਗੀ। ਗੀਤ ਦੀ ਸ਼ੁਰੂਆਤ 'ਚ ਸ਼ਾਹਿਦ, ਕਿਆਰਾ ਆਪਸ 'ਚ ਮਿਲਦੇ ਹਨ ਤੇ ਜ਼ਬਰਦਸਤ ਪਾਰਟੀ ਕਰਦੇ ਹਨ। ਗੀਤ ਨੂੰ ਹਨੀ ਸਿੰਘ ਨੇ ਵੱਖਰਾ ਟੱਚ ਦਿੱਤਾ ਹੈ।


Tags: UrvashiYoutubeTrendShahid KapoorKiara AdvaniYo Yo Honey SinghBhushan Kumar

Edited By

Chanda Verma

Chanda Verma is News Editor at Jagbani.