FacebookTwitterg+Mail

ਉਤਕਰਸ਼ ਸ਼ਰਮਾ ਦੀ ਫਿਲਮ 'ਜਿਨੀਅਸ' ਦਾ ਟਰੇਲਰ ਹੋਇਆ ਰਿਲੀਜ਼ (ਵੀਡੀਓ)

utkarsh sharma
24 July, 2018 07:03:32 PM

ਮੁੰਬਈ (ਬਿਊਰੋ)— ਨਿਰਦੇਸ਼ਕ ਅਨਿਲ ਸ਼ਰਮਾ ਫਿਲਮ 'ਜਿਨੀਅਸ' ਨਾਲ ਆਪਣੇ ਬੇਟੇ ਉਤਕਰਸ਼ ਸ਼ਰਮਾ ਨੂੰ ਲਾਂਚ ਕਰ ਰਹੇ ਹਨ। ਹਾਲ ਹੀ 'ਚ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਹ ਇਕ ਐਕਸ਼ਨ ਡ੍ਰਾਮਾ ਫਿਲਮ ਹੈ। ਫਿਲਮ 'ਚ ਅਨਿਲ ਕਪੂਰ ਦਾ ਬੇਟਾ ਉਤਕਰਸ਼ ਸ਼ਰਮਾ ਅਹਿਮ ਕਿਰਦਾਰ 'ਚ ਹੈ ਅਤੇ ਉਸ ਦੇ ਆਪੋਜ਼ਿਟ ਇਸ਼ੀਤਾ ਚੌਹਾਨ ਹੈ। ਫਿਲਮ ਦੇ ਟਰੇਲਰ 'ਚ ਐਕਸ਼ਨ ਸੀਨ ਦਿਖਾਏ ਗਏ ਹਨ। ਇਸ ਤੋਂ ਇਲਾਵਾ ਟਰੇਲਰ 'ਚ ਉਤਕਰਸ਼ ਸ਼ਰਮਾ ਅਤੇ ਇਸ਼ੀਤਾ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

ਦੱਸਣਯੋਗ ਹੈ ਕਿ ਫਿਲਮ ਦੀ ਕਹਾਣੀ ਇਕ ਅਜਿਹੇ ਵਿਅਕਤੀ 'ਤੇ ਆਧਾਰਿਤ ਹੈ ਜੋ ਵਿਗਿਆਨ ਨਾਲ ਜੁੜੇ ਇਸ ਤਰ੍ਹਾਂ ਦੇ ਪ੍ਰਯੋਗ ਕਰਦਾ ਹੈ ਕਿ ਜਿਸਨੂੰ ਦੇਖ ਲੋਕਾਂ ਦਾ ਨਜ਼ਰਿਆ ਬਦਲ ਜਾਂਦਾ ਹੈ। ਇਸ ਫਿਲਮ 'ਚ ਉਤਕਰਸ਼ ਤੇ ਇਸ਼ੀਤਾ ਤੋਂ ਇਲਾਵਾ ਨਵਾਜ਼ੂਦੀਨ ਸਿੱਦੀਕੀ, ਮਿਥੁਨ ਚੱਕਰਵਰਤੀ ਅਤੇ ਆਇਸ਼ਾ ਅਹਿਮ ਭੂਮਿਕਾ 'ਚ ਹਨ। ਇਹ ਫਿਲਮ 24 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Anil Sharma Utkarsh Sharma Genius Ishita Sharma Nawazuddin Siddiqui Trailer Hindi Film

Edited By

Kapil Kumar

Kapil Kumar is News Editor at Jagbani.