FacebookTwitterg+Mail

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਵਾਣੀ ਕਪੂਰ ਖਿਲਾਫ ਸ਼ਿਕਾਇਤ ਦਰਜ

vaani kapoor lands into trouble for wearing top with   ram
22 November, 2019 12:12:52 PM

ਮੁੰਬਈ(ਬਿਊਰੋ)– ਬਾਲੀਵੁੱਡ ਸਿਤਾਰੇ ਅਕਸਰ ਫੈਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਟਰੋਲ ਹੁੰਦੇ ਹਨ। ਅਜਿਹੇ ’ਚ ਬਹੁਤ ਸਿਤਾਰੇ ਅਜਿਹੇ ਹਨ, ਜੋ ਕੱਪੜਿਆਂ ਨੂੰ ਲੈ ਕੇ ਟਰੋਲਜ਼ ਦੇ ਨਿਸ਼ਾਨੇ ’ਤੇ ਆ ਜਾਂਦੇ ਹਨ। ਹਾਲ ਹੀ ‘ਚ ਫਿਲਮ ਅਭਿਨੇਤਰੀ ਵਾਣੀ ਕਪੂਰ ਦੀ ਡਰੈੱਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਹੰਗਾਮਾ ਖੜ੍ਹਾ ਹੋ ਗਿਆ। ਅਸਲ ਵਿਚ ਵਾਣੀ ਕਪੂਰ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਵਿਚ ਉਸ ਨੇ ਫਰੰਟ ਨਾਟ ਕਰਾਪ ਟਾਪ ਪਹਿਨਿਆ ਹੋਇਆ ਸੀ। ਜਿਸ ’ਤੇ ‘ਹਰੇ ਰਾਮ’ ਲਿਖਿਆ ਹੋਇਆ ਸੀ। ਇਸ ਪਿਛੋਂ ਸੋਸ਼ਲ ਮੀਡੀਆ ’ਤੇ ਉਸ ਦੀ ਕਾਫੀ ਆਲੋਚਨਾ ਵੀ ਹੋਈ।
Punjabi Bollywood Tadka
ਹੁਣ ਵਾਣੀ ਵਿਰੁੱਧ ਸ਼ਿਕਾਇਤ ਐੱਨ. ਐੱਮ. ਜੋਸ਼ੀ ਮਾਰਗ ਪੁਲਸ ਥਾਣੇ ਵਿਚ ਦਰਜ ਹੋਈ ਹੈ। ਸ਼ਿਕਾਇਤਕਰਤਾ ਰਮਾ ਸਾਵੰਤ ਨੇ ਕਿਹਾ ਹੈ ਕਿ ਵਾਣੀ ਨੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਸ ਨੂੰ ਸੱਦ ਕੇ ਉਸ ਦਾ ਬਿਆਨ ਲਿਆ ਜਾਵੇ ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ।


Tags: Vaani KapoorReligious FeelingsInstagramComplaint Filed

About The Author

manju bala

manju bala is content editor at Punjab Kesari