FacebookTwitterg+Mail

4 ਦਸੰਬਰ ਨੂੰ ਰਿਲੀਜ਼ ਹੋਵੇਗਾ ਵੈਭਵ ਮਲਹੋਤਰਾ ਦਾ ਭਜਨ 'ਸੁੱਖ ਦੁੱਖ'

vaibhav malhotra bhajan sukh dukh
03 December, 2018 09:10:12 PM

ਜਲੰਧਰ (ਬਿਊਰੋ)— ਭਜਨ ਗਾਇਕ ਵੈਭਵ ਮਲਹੋਤਰਾ ਦਾ ਡੈਬਿਊ ਟਰੈਕ 'ਸੁੱਖ ਦੁੱਖ' 4 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਵੈਭਵ ਦੇ ਇਸ ਭਜਨ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਦੱਸਣਯੋਗ ਹੈ ਕਿ ਵੈਭਵ ਸ਼ਾਹਕੋਟ ਦਾ ਵਸਨੀਕ ਹੈ ਤੇ ਆਪਣੀ ਗਾਇਕੀ ਦੇ ਦਮ 'ਤੇ ਨਾਮਣਾ ਖੱਟ ਰਿਹਾ ਹੈ।

ਵੈਭਵ ਵਲੋਂ ਗਾਏ ਇਸ ਭਜਨ ਨੂੰ ਸੰਗੀਤ ਗੈਵਿਨ ਨੇ ਦਿੱਤਾ ਹੈ। ਇਸ ਦੀ ਵੀਡੀਓ ਫਰੈਸ਼ੀ ਸੰਨੀ ਨੇ ਬਣਾਈ ਹੈ, ਜਿਸ ਨੂੰ ਗੋਪੀ ਸ਼ਾਹਕੋਟ ਨੇ ਪ੍ਰੋਡਿਊਸ ਕੀਤਾ ਹੈ। 'ਸੁੱਖ ਦੁੱਖ' ਭਜਨ ਯੂਟਿਊਬ 'ਤੇ ਰਿਵੈਂਜ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਵੇਗਾ।

Punjabi Bollywood Tadka

'ਸੁੱਖ ਦੁੱਖ' ਭਜਨ ਦਾ ਪੋਸਟਰ ਰਿਲੀਜ਼ ਕਰਨ ਮੌਕੇ ਸੁਦਰਸ਼ਨ ਸੋਬਤੀ, ਸੰਜਮ ਮੈਸਨ, ਸੰਜੀਵ ਸੋਬਤੀ, ਰਜਿੰਦਰ ਗੁਪਤਾ, ਸ਼ਾਮਲਾਲ ਸੋਬਤੀ, ਵਨੀਤ ਗੁਪਤਾ, ਕਰਨ ਨਾਹਰ, ਗੁਰਸ਼ਰਨ, ਜਤਿੰਦਰ ਮੈਸਨ, ਰਾਹੁਲ ਕੌਸ਼ਲ, ਬਲਵਿੰਦਰ ਕੁਮਾਰ, ਜਗਸੀਰ ਸਿੰਘ ਤੇ ਕੁਲਵਿੰਦਰ ਕੁਮਾਰ ਹਾਜ਼ਰ ਸਨ।


Tags: Vaibhav Malhotra Bhajan Sukh Dukh Poster

Edited By

Rahul Singh

Rahul Singh is News Editor at Jagbani.