FacebookTwitterg+Mail

Pics: ਸੰਜੇ ਦੱਤ ਸਮੇਤ ਇਹ ਬਾਲੀਵੁੱਡ ਸਟਾਰਜ਼ 'Valentine's Day' 'ਤੇ ਬੱਝ ਚੁੱਕੇ ਨੇ ਵਿਆਹ ਦੇ ਬੰਧਨ 'ਚ

valentine  s day special for bollywood celebs
14 February, 2018 12:21:06 PM

ਮੁੰਬਈ(ਬਿਊਰੋ)— 14 ਫਰਵਰੀ ਨੂੰ ਆਮ ਲੋਕਾਂ ਤੋਂ ਲੈ ਕੇ ਸੈਲੇਬਸ ਤੱਕ ਸਾਰੇ ਵੈਲੇਨਟਾਈਨ ਡੇਅ ਦੇ ਤੌਰ 'ਤੇ ਮਨਾਉਂਦੇ ਹਨ। ਇਹ ਦਿਨ ਪਿਆਰ ਕਰਨ ਵਾਲਿਆਂ ਲਈ ਬੇਹੱਦ ਖਾਸ ਹੈ। ਅੱਜ ਇਸ ਪੈਕੇਜ 'ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਅਜਿਹੇ ਸੈਲੇਬਸ ਦੇ ਬਾਰੇ 'ਚ, ਜਿਨ੍ਹਾਂ ਨੇ ਕਾਫੀ ਤਿਆਰੀਆਂ ਨਾਲ ਖਾਸ ਤੌਰ 'ਤੇ ਪਿਆਰ ਦਾ ਦਿਨ ਕਹੇ ਜਾਣ ਵਾਲੇ ਵੈਲੇਨਟਾਈਨ ਡੇਅ 'ਤੇ ਵਿਆਹ ਕੀਤੇ ਸਨ। ਅੱਜ ਅਸੀ ਇਸ ਪੈਕਜ ਰਾਹੀਂ ਤੁਹਾਨੂੰ ਇਨ੍ਹਾਂ ਹੀ ਕੱਪਲਜ਼ ਬਾਰੇ ਦੱਸਣ ਜਾ ਰਹੇ ਹਾਂ।

Punjabi Bollywood Tadka
ਸੰਜੇ ਦੱਤ ਤੇ ਰੀਆ ਪਿੱਲਈ
ਵਿਆਹ- 14 ਫਰਵਰੀ 1998
ਸਲਮਾਨ ਖਾਨ ਨਾਲ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 5 ਦੇ ਹੋਸਟ ਰਹਿ ਚੁੱਕੇ ਸੰਜੇ ਦੱਤ ਵੀ ਇਸ ਲਿਸਟ 'ਚ ਸ਼ਾਮਲ ਹਨ। ਸੰਜੇ ਨੇ ਆਪਣੀ ਲਾਂਗ ਟਾਈਮ ਪ੍ਰੇਮਿਕਾ ਰਹੀ ਰੀਆ ਨਾਲ ਮੁੰਬਈ ਦੇ ਇਕ ਮੰਦਰ 'ਚ ਵੈਲੇਨਟਾਈਨ ਡੇਅ 'ਤੇ ਸੀਕ੍ਰੇਟਲੀ ਵਿਆਹ ਕਰ ਲਿਆ ਸੀ। ਹਾਲਾਂਕਿ ਕੁਝ ਸਾਲਾਂ ਬਾਅਦ ਇਹ ਕੱਪਲ ਵੱਖ ਹੋ ਗਿਆ। ਬਾਅਦ 'ਚ ਜਿੱਥੇ ਸੰਜੇ ਨੇ ਮਾਨਿਯਤਾ ਨਾਲ, ਤਾਂ ਉੱਥੇ ਰੀਆ ਨੇ ਟੈਨਿਸ ਪਲੇਅਰ ਲਿਐਂਡਰ ਪੇਸ ਨਾਲ ਵਿਆਹ ਕਰ ਲਿਆ।

Punjabi Bollywood Tadka
ਅਰਸ਼ਦ ਵਾਰਸੀ ਤੇ ਮਾਰੀਆ ਗੌਰਾਟੀ
ਵਿਆਹ- 14 ਫਰਵਰੀ 1999
ਟੀਵੀ ਦੇ ਮੋਸਟ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' (2006) ਦੇ ਪਹਿਲਾਂ ਸੀਜ਼ਨ ਦੇ ਹੋਸਟ ਰਹੇ ਅਰਸ਼ਦ ਨੇ ਵੀ ਵੈਲੇਨਟਾਈਨ ਡੇਅ 'ਤੇ ਮਾਰੀਆ ਗੌਰਾਟੀ ਨਾਲ ਵਿਆਹ ਕੀਤਾ ਸੀ। ਦੋਹਾਂ ਦੀ ਪਹਿਲੀ ਮੁਲਾਕਾਤ 1991 'ਚ ਕਾਲਜ ਦੇ ਡਾਂਸ ਫੈਸਟੀਵਲ 'ਚ ਹੋਈ ਸੀ। ਲਗਭਗ 8 ਸਾਲ ਡੇਟਿੰਗ ਤੋਂ ਬਾਅਦ ਇਸ ਕੱਪਲ ਨੇ ਪਹਿਲਾਂ ਚਰਚ 'ਚ ਵਿਆਹ ਕੀਤਾ ਤੇ ਫਿਰ ਨਿਕਾਹ। ਕੱਪਲ ਦੀ ਇਕ ਬੇਟੀ Zeke ਤੇ ਇਕ ਬੇਟਾ Zene Zoe ਹੈ।

Punjabi Bollywood Tadka
ਰਾਮ ਕਪੂਰ ਤੇ ਗੌਤਮੀ ਗਾਡਗਿਲ
ਵਿਆਹ- 14 ਫਰਵਰੀ 2003
ਟੀਵੀ ਇੰਡਸਸਰੀ ਦੇ ਸਭ ਤੋਂ ਰੋਮਾਂਟਿਕ ਕੱਪਲਜ਼ 'ਚ ਗਿਣੇ ਜਾਣ ਵਾਲੇ ਰਾਮ ਕਪੂਰ ਤੇ ਗੌਤਮੀ ਗਾਡਗਿਲ ਦੇ ਵਿਆਹ ਨੂੰ 15 ਸਾਲ ਪੂਰੇ ਹੋ ਚੁੱਕੇ ਹਨ। ਦੋਹਾਂ ਨੇ 14 ਫਰਵਰੀ 2003 'ਚ ਵਿਆਹ ਕੀਤਾ ਸੀ। ਜੋੜੀ ਦੇ ਦੋ ਬੱਚੇ ਸੀਆ ਤੇ ਅਕਸ ਹਨ। 

Punjabi Bollywood Tadka
ਰੁਸਲਾਨ ਮੁਮਤਾਜ਼-ਨਿਰਾਲੀ ਮਹਿਤਾ
ਵਿਆਹ-14 ਫਰਵਰੀ 2014
ਟੀਵੀ ਸ਼ੋਅ 'ਕਹਿਤਾ ਹੈ ਦਿਲ ਜੀ ਲੇ ਜ਼ਰਾ' (2013) ਫੇਮ ਰੁਸਲਾਨ ਦੀ ਨਿਰਾਲੀ ਦੀ ਪਹਿਲੀ ਮੁਲਾਕਾਤ ਸ਼ਯਾਮਕ ਡਾਵਰ ਦੀ ਡਾਂਸ ਅਕੈਡਮੀ 'ਚ ਹੋਈ ਸੀ। ਦੋਹਾਂ ਨੇ ਕਈ ਸਾਲ ਇਕ-ਦੂਜੇ ਨੂੰ ਡੇਟ ਕੀਤਾ ਤੇ 2014 'ਚ ਕੋਰਟ ਮੈਰਿਜ ਕਰ ਲਈ। ਹਾਲਾਂਕਿ ਬਾਅਦ 'ਚ ਦੋਹਾਂ ਨੇ ਗੁਜਰਾਤੀ ਸਟਾਈਲ ਨਾਲ 2 ਮਾਰਚ 2014 'ਚ ਫਿਰ ਤੋਂ ਵਿਆਹ ਕੀਤਾ ਸੀ।


Tags: Valentine DayArshad WarsiRam KapoorSanjay DuttRuslaan MumtazMarriage

Edited By

Chanda Verma

Chanda Verma is News Editor at Jagbani.