FacebookTwitterg+Mail

ਪੁਲਸ ਦੀ ਗੋਲੀਬਾਰੀ 'ਚ ਅਦਾਕਾਰਾ ਵੈਨੇਸਾ ਮਾਰਕੇਜ਼ ਦੀ ਮੌਤ, ਦੀਮਾਗੀ ਤੌਰ 'ਤੇ ਸੀ ਪ੍ਰੇਸ਼ਾਨ

vanessa marquez
01 September, 2018 03:53:04 PM

ਲਾਸ ਏਂਜਲਸ (ਬਿਊਰੋ)— ਹਾਲੀਵੁੱਡ ਅਦਾਕਾਰਾ ਵੈਨੇਸਾ ਮਾਰਕੇਜ਼ ਪੁਲਸ ਦੀ ਗੋਲੀਬਾਰੀ 'ਚ ਮਾਰੀ ਗਈ। ਖਬਰਾਂ ਮੁਤਾਬਕ ਅਦਾਕਾਰਾ ਨੇ ਪੁਲਸ ਮੁਲਾਜ਼ਮਾਂ 'ਤੇ ਨਕਲੀ ਬੰਦੂਕ ਤਾਣ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਸ਼ੱਕ 'ਚ ਜਵਾਬੀ ਕਾਰਵਾਈ ਕਰਦਿਆਂ ਉਸ 'ਤੇ ਫਾਇਰਿੰਗ ਕਰ ਦਿੱਤੀ। ਦੱਸ ਦੇਈਏ ਕਿ ਵੈਨੇਸਾ ਮੈਡੀਕਲ ਡਰਾਮਾ ਸੀਰੀਜ਼ ਈਆਰ ਨਾਲ ਚਰਚਾ 'ਚ ਆਈ ਸੀ। 49 ਸਾਲਾ ਵੈਨੇਸਾ ਨੂੰ ਪੁਲਸ ਨੇ ਉਸ ਦੇ ਲਾਸ ਏਂਜਲਸ ਸਥਿਤ ਘਰ 'ਚ ਗੋਲੀ ਮਾਰੀ। ਦਰਅਸਲ ਮਾਰਕੇਜ਼ ਨੇ ਪੁਲਸ ਨੂੰ ਇਕਦਮ ਅਸਲੀ ਨਜ਼ਰ ਆਉਣ ਵਾਲੇ ਖਿਡੌਣੇ ਪਿਸਤੌਲ ਨੂੰ ਤਾਣ ਕੇ ਧਮਕੀ ਦਿੱਤੀ। ਪੁਲਸ ਨੇ ਇਸ ਨੂੰ ਅਸਲੀ ਸਮਝ ਲਿਆ ਤੇ ਓਪਨ ਫਾਇਰ ਕਰਨ ਸ਼ੁਰੂ ਕਰ ਦਿੱਤੇ, ਜਿਸ 'ਚ ਅਦਾਕਾਰਾ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪੁਲਸ ਉਸ ਦੇ ਮਕਾਨ ਮਾਲਕ ਦੇ ਫੋਨ ਕਰਨ ਪਿੱਛੋਂ ਉਸ ਦੇ ਘਰ ਵੈਲਫੇਅਰ ਚੈਕਿੰਗ ਕਰਨ ਲਈ ਆਈ ਸੀ। ਇਸ ਘਟਨਾ 'ਚ ਪੁਲਸ ਨਾਲ ਇਕ ਡਾਕਟਰ ਵੀ ਮੌਜੂਦ ਸੀ। ਅਦਾਕਾਰਾ ਦੇ ਧਮਕੀ ਦੇਣ 'ਤੇ ਬੰਦੂਕ ਤਾਣਨ ਕਰਕੇ ਸਾਰਾ ਮਾਮਲਾ ਵਿਗੜ ਗਿਆ ਅਤੇ ਪੁਲਸ ਨੂੰ ਗੋਲੀ ਚਲਾਉਣੀ ਪਈ।


ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਮਾਰਕੇਜ਼ ਕਿਸੇ ਦਿਮਾਗੀ ਬਿਮਾਰੀ ਨਾਲ ਪੀੜਤ ਸੀ। ਘਟਨਾ ਬਾਅਦ ਮਾਰਕੇਜ਼ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਪੁਲਸ ਨੂੰ ਬਾਅਦ 'ਚ ਪਤਾ ਲੱਗਾ ਕਿ ਜਿਸ ਪਿਸਤੌਲ ਨਾਲ ਉਹ ਉਨ੍ਹਾਂ ਨੂੰ ਡਰਾ ਰਹੀ ਸੀ, ਉਹ ਅਸਲ 'ਚ ਇਕ ਖਿਡੌਣਾ ਸੀ।


Tags: Vanessa Marquez ShotDeadCalifornia PoliceToy GunSeries ER

Edited By

Sunita

Sunita is News Editor at Jagbani.