ਨਵੀਂ ਦਿੱਲੀ(ਬਿਊਰੋ)— ਚੀਨ ਦੇ ਸਾਨਯਾ ਸ਼ਹਿਰ 'ਚ ਮਿਸ ਵਰਲਡ 2018 ਦੇ ਫਾਈਨਲ 'ਚ ਵੇਨੇਸਾ ਪਾਨਸ ਡੀ ਲਿਓਨ ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤਣ 'ਚ ਸਫਲ ਹੋ ਗਈ। ਮਿਸ ਵਰਲਡ ਲਈ ਵੇਨੇਸਾ ਕੋਲੋ ਸਵਾਲ ਪੁੱਛਿਆ ਗਿਆ ਕਿ ਉਹ ਦੂਸਰਿਆਂ ਦੀ ਮਦਦ ਕਰਨ ਲਈ ਤੁਸੀਂ ਮਿਸ ਵਰਲਡ ਦੇ ਖਿਤਾਬ ਦਾ ਇਸਤੇਮਾਲ ਕਿਸ ਤਰ੍ਹਾਂ ਕਰੋਗੇ। ਇਸ ਦੇ ਜਵਾਬ 'ਚ ਵੇਨੇਸਾ ਨੇ ਕਿਹਾ,''ਮੈਂ ਪਿੱਛੇਲ 3 ਸਾਲਾਂ ਤੋਂ ਜਿਸ ਤਰ੍ਹਾਂ ਕਰ ਰਹੀ ਹਾਂ, ਠੀਕ ਉਸੇ ਤਰ੍ਹਾਂ ਆਪਣੀ ਪੋਜੀਸ਼ਨ ਦਾ ਇਸਤੇਮਾਲ ਦੂਸਰਿਆਂ ਦੀ ਮਦਦ ਲਈ ਕਰਦੀ ਰਹਾਂਗੀ।''

ਇਸ ਜਵਾਬ ਨੇ ਜੱਜਾਂ ਦਾ ਦਿਲ ਜਿੱਤ ਲਿਆ। ਦੇਸ਼-ਦੁਨੀਆ ਦੇ 118 ਮੁਕਾਬਲੇਬਾਜ਼ਾਂ 'ਚੋਂ ਮੈਕਸੀਕਨ ਬਿਊਟੀ ਵੇਨੇਸਾ ਪਾਨਸ ਡੀ ਲਿਓਨ ਨੂੰ ਇਹ ਸਫਲਤਾ ਹਾਸਲ ਹੋਈ। 2017 ਦੀ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਨੇ ਉਨ੍ਹਾਂ ਨੂੰ ਤਾਜ ਪਹਿਨਾਇਆ। ਭਾਰਤ ਵੱਲੋਂ ਅਨੁਕ੍ਰਿਤੀ ਵਾਸ ਨੇ ਇਸ ਮੁਕਾਬਲੇਬਾਜ਼ੀ 'ਚ ਹਿੱਸਾ ਲਿਆ ਸੀ।
