ਮੁੰਬਈ— ਵਰਿੰਦਰ ਸਿੰਘ ਦਿਓਲ ਧਰਮਿੰਦਰ ਦੇ ਭਰਾ ਸਨ ਪਰ 80 ਦੇ ਦਹਾਕੇ 'ਚ ਉਹ ਧਰਮਿੰਦਰ ਤੋਂ ਵੀ ਵੱਡੇ ਸਟਾਰ ਸਨ। ਪੰਜਾਬੀ ਸਿਨੇਮਾ 'ਚ ਵਰਿੰਦਰ ਦਾ ਨਾਂ ਇੰਨਾ ਪ੍ਰਸਿੱਧ ਹੋ ਚੁੱਕਾ ਸੀ ਕਿ ਹਰ ਪ੍ਰੋਡਿਊਸਰ-ਡਾਇਰੈਕਟਰ ਉਨ੍ਹਾਂ ਨੂੰ ਆਪਣੀ ਫਿਲਮ 'ਚ ਲੈਣਾ ਚਾਹੁੰਦਾ ਸੀ। ਕੌਣ ਜਾਣਦਾ ਸੀ ਕਿ ਇਕ ਦਿਨ ਫਿਲਮ ਦੇ ਸੈੱਟ 'ਤੇ ਹੀ ਇਸ ਅਭਿਨੇਤਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਵੇਗਾ।![Punjabi Bollywood Tadka](http://static.jagbani.com/multimedia/15_21_525830000va-ll.jpg)
ਗੱਲ 6 ਦਸੰਬਰ 1988 ਦੀ ਹੈ। ਉਸ ਦਿਨ ਵਰਿੰਦਰ ਫਿਲਮ 'ਜੱਟ ਤੇ ਜ਼ਮੀਨ' ਦੀ ਸ਼ੂਟਿੰਗ ਕਰ ਰਹੇ ਸਨ। ਉਦੋਂ ਅਚਾਨਕ ਕਿਸੇ ਨੇ ਗੋਲੀ ਮਾਰ ਕੇ ਉਨ੍ਹਾਂ ਦੀ ਜਾਨ ਲੈ ਲਈ। ਵਰਿੰਦਰ ਦਾ ਕਤਲ ਕਿਸ ਨੇ ਕੀਤਾ ਜਾਂ ਕਰਵਾਇਆ? ਇਹ ਅੱਜ ਤਕ ਰਾਜ਼ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਵਰਿੰਦਰ ਸਿੰਘ ਦੀ ਪ੍ਰਸਿੱਧੀ ਹੀ ਉਸ ਦੀ ਦੁਸ਼ਮਣ ਬਣ ਬੈਠੀ ਤੇ ਉਨ੍ਹਾਂ ਨੂੰ ਅੱਤਵਾਦੀਆਂ ਨੇ ਗੋਲੀ ਮਾਰੀ ਸੀ। ਉਹ ਸਿਰਫ 40 ਸਾਲਾਂ ਦੇ ਸਨ।
![Punjabi Bollywood Tadka](http://static.jagbani.com/multimedia/15_21_457800000var copy-ll.jpg)
ਵਰਿੰਦਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1975 'ਚ ਆਈ ਫਿਲਮ 'ਤੇਰੀ ਮੇਰੀ ਇਕ ਜਿੰਦੜੀ' ਨਾਲ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਧਰਮਿੰਦਰ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ। ਫਿਲਮ ਹਿੱਟ ਸਾਬਿਤ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ 'ਧਰਮ ਜੀਤ', 'ਕੁਵਾਰਾ ਮਾਮਾ', 'ਜੱਟ ਸੂਰਮੇ', 'ਰਾਂਝਾ ਮੇਰਾ ਯਾਰ', 'ਵੈਰੀ ਜੱਟ' ਵਰਗੀਆਂ 25 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ। ਅਭਿਨੇਤਾ ਹੋਣ ਦੇ ਨਾਲ-ਨਾਲ ਉਹ ਲੇਖਕ, ਡਾਇਰੈਕਟਰ ਤੇ ਪ੍ਰੋਡਿਊਸਰ ਵੀ ਸਨ।
![Punjabi Bollywood Tadka](http://static.jagbani.com/multimedia/15_21_216690000va1-ll.jpg)
ਦੋ ਬੇਟਿਆਂ ਦੇ ਪਿਤਾ ਸਨ ਵਰਿੰਦਰ
ਵਰਿੰਦਰ ਦੀ ਪਤਨੀ ਦਾ ਨਾਂ ਪੰਮੀ ਕੌਰ ਹੈ। ਜਦੋਂ ਵਰਿੰਦਰ ਦੀ ਮੌਤ ਹੋਈ, ਉਦੋਂ ਉਹ ਦੋ ਬੇਟਿਆਂ ਰਣਦੀਪ ਤੇ ਰਮਨਦੀਪ ਦੇ ਪਿਤਾ ਸਨ। ਵਰਿੰਦਰ ਦੀ ਇਕ ਬੇਟੀ ਹੋਣ ਦਾ ਦਾਅਵਾ ਵੀ ਕੁਝ ਮੀਡੀਆ ਰਿਪੋਰਟਾਂ 'ਚ ਕੀਤਾ ਜਾਂਦਾ ਹੈ। ਹਾਲਾਂਕਿ ਇਸ ਦੀ ਕੋਈ ਪੁਖਤਾ ਜਾਣਕਾਰੀ ਉਪਲੱਬਧ ਨਹੀਂ ਹੈ।
ਬੇਟੇ ਵੀ ਫਿਲਮਾਂ 'ਚ ਸਰਗਰਮ
ਵਰਿੰਦਰ ਦੇ ਬੇਟੇ ਰਣਦੀਪ ਆਰੀਆ ਤੇ ਰਮਨਦੀਪ ਆਰੀਆ ਵੀ ਫਿਲਮਾਂ 'ਚ ਸਰਗਰਮ ਹਨ। ਰਣਦੀਪ ਨੇ ਜਿਥੇ 'ਕਭੀ ਆਏ ਨਾ ਜੁਦਾਈ', 'ਕੈਦੀ', 'ਮੁਸਾਫਿਰ ਹੂੰ ਯਾਰੋ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ, ਉਥੇ ਛੋਟੇ ਭਰਾ ਰਮਨਦੀਪ ਫਿਲਮਾਂ ਲਈ ਮਿਹਨਤ ਕਰ ਰਹੇ ਹਨ। ਰਮਨ 2012 'ਚ ਆਈ ਫਿਲਮ 'ਚਾਲੀਸ ਚੌਰਾਸੀ' 'ਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕਰ ਚੁੱਕੇ ਹਨ।