FacebookTwitterg+Mail

ਪਾਇਲਟ ਅਭਿਨੰਦਨ ਦੇ ਪਰਿਵਾਰ ਦਾ ਫਿਲਮੀ ਸਿਤਾਰਿਆ ਨੇ ਇੰਝ ਵਧਾਇਆ ਹੌਸਲਾ

varthaman abhinandan
28 February, 2019 01:50:31 PM

ਜਲੰਧਰ(ਬਿਊਰੋ)— ਬੀਤੇ ਕੁਝ ਦਿਨ ਪਾਕਿਸਤਾਨ ਦੀ ਹਵਾਈ ਫੌਜ ਦੇ ਜਹਾਜ਼ਾਂ ਨੇ ਵੀ ਭਾਰਤ ਦੀਆਂ ਸਰਹੱਦਾਂ ਤੇ ਦਸਤਕ ਦਿੱਤੀ ਸੀ। ਇਸ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਵੀ ਪਾਕਿਸਤਾਨ ਦੀ ਇਸ ਕਾਰਵਾਈ ਦਾ ਮੂੰਹ ਤੋੜ ਜਵਾਬ ਦਿੱਤਾ ਹੈ ਪਰ ਇਸ ਸਭ ਦੇ ਚਲਦੇ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਭਾਰਤ ਦਾ ਇਕ ਪਾਇਲਟ ਅਭਿਨੰਦਨ ਉਨ੍ਹਾਂ ਦੀ ਹਿਰਾਸਤ 'ਚ ਹੈ। ਇਸ ਸਭ ਦੇ ਚਲਦੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਪਾਇਲਟ ਦੀ ਘਰ ਵਾਪਸੀ ਲਈ ਪ੍ਰਾਥਨਾ ਕੀਤੀ ਹੈ। ਅਦਾਕਾਰ ਅਨੁਪਮ ਖੇਰ ਨੇ ਵਿੰਗ ਕਮਾਂਡਰ ਦੀ ਬਹਾਦਰੀ ਨੂੰ ਸਲਾਮ ਕਰਦੇ ਹੋਏ ਇਕ ਕਵਿਤਾ ਸਾਂਝੀ ਕੀਤੀ ਹੈ।


ਇਸੇ ਤਰ੍ਹਾਂ ਤਾਪਸੀ ਪਨੂੰ ਨੇ ਲਿਖਿਆ,''ਇਹੀ ਕਾਰਨ ਹੈ ਕਿ ਜਸ਼ਨ ਦੇ ਇਹ ਮਾਹੌਲ 'ਚ, ਮੇਰੇ ਅੰਦਰ ਇਕ ਡਰ ਸੀ। ਹੁਣ ਕੀ!”

Punjabi Bollywood Tadka
ਫਿਲਮਕਾਰ ਕਰਨ ਜ਼ੌਹਰ ਨੇ ਲਿਖਿਆ,''ਵਿੰਗ ਕਮਾਂਡਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਿਵੇਕ ਤੇ ਮਜ਼ਬੂਤੀ, ਪੂਰਾ ਭਾਰਤ ਇਸ ਸਮੇਂ ਉਨ੍ਹਾਂ ਨਾਲ ਹੈ।''”


ਅਰਜੁਨ ਕਪੂਰ ਨੇ ਲਿਖਿਆ,''ਮੇਰੀਆਂ ਸਾਰੀਆਂ ਦੁਵਾਆਂ ਵਿੰਗ ਕਮਾਂਡਰ ਨਾਲ ਹਨ।''


ਇਸੇ ਤਰ੍ਹਾਂ ਅਮਿਤਾਭ ਬੱਚਨ ਨੇ ਤਿਰੰਗੇ ਦੀ ਤਸਵੀਰ ਸ਼ੇਅਰ ਕਰਕੇ ਭਾਰਤੀ ਜਵਾਨਾਂ ਦਾ ਹੌਸਲਾ ਵਧਾਇਆ ਹੈ।


ਬੌਕਸਰ ਵਿਜੇਂਦਰ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪਾਈਲਟ ਦੀ ਤਸਵੀਰ ਸ਼ੇਅਰ ਕਰਕੇ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ ਹਨ। ਇਸ ਤਰ੍ਹਾਂ ਕਈ ਹੋਰ ਬਾਲੀਵੁੱਡ ਸਿਤਾਰਿਆ ਨੇ ਵਿੰਗ ਕਮਾਂਡਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੌਸਲਾ ਦਿੱਤਾ ਹੈ।


Tags: Varthaman Abhinandan Bollywoood celebrities Nimrat Kaur Karan Johar Amitabh Bachchan Anupam Kher Sushmita Sen

Edited By

Manju

Manju is News Editor at Jagbani.