FacebookTwitterg+Mail

70 ਸਾਲਾਂ ਬਾਅਦ ਅਜਿਹੇ ਦਿਸਣਗੇ ਵਰੁਣ ਤੇ ਅਰਜੁਨ ਕਪੂਰ, ਤਸਵੀਰਾਂ ਵਾਇਰਲ

varun dhawan  arjun kapoor share pics of their older self
17 July, 2019 11:49:17 AM

ਮੁੰਬਈ (ਬਿਊਰੋ) —  'ਕਿੱਕੀ ਚੈਲੇਂਜ' ਤੇ 'ਬੋਟਲ ਕੈਪ ਚੈਲੇਂਜ' ਤੋਂ ਬਾਅਦ ਹੁਣ ਫਿਲਮੀ ਸਿਤਾਰਿਆਂ 'ਤੇ 70 ਸਾਲ ਦੀ ਉਮਰ ਦਾ ਕਰੇਜ਼ ਚੜ੍ਹਿਆ ਹੋਇਆ ਹੈ। ਬਾਲੀਵੁੱਡ ਐਕਟਰ ਵਰੁਣ ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਿਸੇ 70 ਸਾਲ ਦੇ ਵਿਅਕਤੀ ਦੀ ਤਰ੍ਹਾਂ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਇਕ ਐਪਲੀਕੇਸ਼ਨ ਦੇ ਜਰੀਏ ਐਡਿਟ ਕੀਤਾ ਗਿਆ ਹੈ। ਮਜ਼ੇਦਾਰ ਗੱਲ ਇਹ ਹੈ ਕਿ ਵਰੁਣ ਧਵਨ ਨੇ ਆਪਣੇ ਲੁੱਕ 'ਚ ਐਵਰਗ੍ਰੀਨ ਐਕਟਰ ਅਨਿਲ ਕਪੂਰ ਨੂੰ ਵੀ ਜੋੜ ਲਿਆ ਹੈ।

Punjabi Bollywood Tadka
ਵਰੁਣ ਧਵਨ ਨੇ ਖੁਦ ਨੂੰ ਕਿਹਾ ਅਨਿਲ ਕਪੂਰ 
ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਵਰੁਣ ਧਵਨ ਨੇ ਕੈਪਸ਼ਨ 'ਚ ਲਿਖਿਆ ਹੈ, ''ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਸ ਤਰ੍ਹਾਂ ਮੈਂ ਅਨਿਲ ਕਪੂਰ ਵਾਂਗ ਨਜ਼ਰ ਆਵਾਂਗਾ, ਜਦੋਂ ਮੈਂ 100 ਸਾਲ ਦਾ ਹੋਵਾਂਗਾ।

Punjabi Bollywood Tadka

ਇੰਝ ਹੋਈਆਂ ਤਿਆਰ ਤਸਵੀਰਾਂ
ਵਰੁਣ ਧਵਨ ਨੇ ਇਕ ਸਪੋਰਟਸ ਬ੍ਰਾਂਡ ਲਈ ਫੋਟੋਸ਼ੂਟ ਕੀਤਾ ਸੀ, ਜਿਸ 'ਚ ਵਰੁਣ ਸਿਕਸ ਪੈਕ ਐਬਸ ਫਲਾਂਟ ਕਰਦੇ ਨਜ਼ਰ ਆ ਰਹੇ ਹਨ। ਫੇਸਐਪ ਨਾਂ ਦੀ ਐਪੀਲੇਕਸ਼ਨ 'ਚ ਇਕ ਫਿਲਟਰ ਹੈ, ਜਿਸ ਦੀ ਵਰਤੋ ਕਰਕੇ ਵਰੁਣ ਧਵਨ ਨੇ ਇਨ੍ਹਾਂ ਤਸਵੀਰਾਂ ਨੂੰ ਬਣਾਇਆ ਹੈ। ਇਸ ਐਪ ਦੇ ਜਰੀਏ 60-70 ਸਾਲ ਦੀ ਉਮਰ ਦਾ ਲੁੱਕ ਪਾਇਆ ਜਾ ਸਕਦਾ ਹੈ।

Punjabi Bollywood Tadka

ਹੋਰ ਵੀ ਸਿਤਾਰੇ ਕਰ ਚੁੱਕੇ ਨੇ ਇਸ ਐਪ ਦੀ ਵਰਤੋ
ਦੱਸ ਦਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ-ਰਣਵੀਰ ਸਿੰਘ ਦੇ ਬੈਂਗਲੁਰੂ ਰਿਸੈਪਸ਼ਨ ਵਾਲੀ ਤਸਵੀਰ ਵੀ ਇਸੇ ਤਰ੍ਹਾਂ ਨਜ਼ਰ ਆਈ ਸੀ। ਅਰਜੁਨ ਕਪੂਰ ਨੇ ਵੀ ਆਪਣੀ ਤਸਵੀਰ ਦੇ ਨਾਲ ਇਹ ਐਕਸਪੇਰੀਮੈਂਟ ਕਰਕੇ ਤਸਵੀਰ ਸ਼ੇਅਰ ਕੀਤੀ ਸੀ। ਇਸ ਤੋਂ ਪਹਿਲਾਂ ਸੋਨਮ ਕਪੂਰ ਵੀ ਆਪਣੀ ਤਸਵੀਰ ਇਸ ਐਪ ਨਾਲ ਐਡਿਟ ਕਰ ਚੁੱਕੀ ਹੈ।

Punjabi Bollywood Tadka


Tags: Varun DhawanArjun KapoorOlder SelfViralInstagramSonam KapoorBollywood Celebrity

Edited By

Sunita

Sunita is News Editor at Jagbani.