FacebookTwitterg+Mail

ਹੁਣ ਪਾਕਿਸਤਾਨੀ ਡਾਂਸਰ ਬਣੇਗੀ ਕੈਟਰੀਨਾ, ਵਰੁਣ ਨਾਲ ਡਾਂਸ ਫਲੌਰ 'ਤੇ ਮਚਾਏਗੀ ਧਮਾਲ

varun dhawan  katrina kaif to unite for abcd 3
18 October, 2018 09:52:08 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਹੌਟ ਅਦਾਕਾਰਾ ਕੈਟਰੀਨਾ ਕੈਫ ਲਈ ਇਹ ਸਾਲ ਵੀ ਬੇਹੱਦ ਖਾਸ ਰਿਹਾ, ਜਿੱਥੇ ਉਸ ਦੀ ਫਿਲਮ 'ਠਗਸ ਆਫ ਹਿੰਦੁਸਤਾਨ' ਰਿਲੀਜ਼ ਹੋਣ ਲਈ ਤਿਆਰ ਹੈ, ਉਥੇ ਹੀ ਫਿਲਮ 'ਜ਼ੀਰੋ' ਦੀ ਸ਼ੂਟਿੰਗ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕੈਟਰੀਨਾ 'ਭਾਰਤ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਦੇ ਨਾਲ ਹੀ ਕੈਟਰੀਨਾ ਨੂੰ ਇਕ ਹੋਰ ਫਿਲਮ ਵੀ ਮਿਲ ਚੁੱਕੀ ਹੈ, ਜੋ ਹੈ 'ਏਬੀਸੀਡੀ-3'। ਇਹ ਫਿਲਮ ਕੋਰਿਓਗ੍ਰਾਫਰ ਤੇ ਡਾਇਰੈਕਟਰ ਰੈਮੋ ਡਿਸੂਜ਼ਾ ਦੀ ਫਿਲਮ 'ਏਬੀਸੀਡੀ' ਦਾ ਤੀਜਾ ਪਾਰਟ ਹੈ, ਜਿਸ 'ਚ ਕੈਟਰੀਨਾ ਕੈਫ ਪਹਿਲੀ ਵਾਰ ਵਰੁਣ ਧਵਨ ਨਾਲ ਕੰਮ ਕਰਨ ਜਾ ਰਹੀ ਹੈ। ਡਾਂਸ ਬੇਸਡ ਫਿਲਮ ਹੋਣ ਕਾਰਨ ਫਿਲਮ 'ਚ ਕੈਟਰੀਨਾ ਵੀ ਇਕ ਡਾਂਸਰ ਦਾ ਕਿਰਦਾਰ ਹੀ ਕਰਦੀ ਨਜ਼ਰ ਆਵੇਗੀ। ਉਹ ਵੀ ਭਾਰਤੀ ਡਾਂਸਰ ਨਹੀਂ, ਸਗੋਂ ਪਾਕਿਸਤਾਨੀ।

Punjabi Bollywood Tadka
ਦੱਸ ਦੇਈਏ ਕਿ ਕੈਟਰੀਨਾ ਕੈਫ ਫਿਲਮ 'ਚ ਵਰੁਣ ਧਵਨ ਨਾਲ ਨਹੀਂ ਸਗੋਂ ਉਸ ਦੇ ਕੰਪੀਟੀਸ਼ਨ ਦੇ ਤੌਰ 'ਤੇ ਨਜ਼ਰ ਆਵੇਗੀ, ਜਿਨ੍ਹਾਂ 'ਚ ਬਾਅਦ 'ਚ ਲਵ ਐਂਗਲ ਵੀ ਦੇਖਣ ਨੂੰ ਮਿਲੇਗਾ। ਫਿਲਮ ਅਜੇ ਪ੍ਰੀ-ਪ੍ਰੋਡਕਸ਼ਨ ਸਟੇਜ 'ਤੇ ਹੈ, ਜਿਸ 'ਚ ਪਹਿਲਾਂ ਵਾਲੇ ਸਿਤਾਰੇ ਹੀ ਨਜ਼ਰ ਆਉਣਗੇ, ਜੋ ਅਗਲੇ ਸਾਲ ਨਵੰਬਰ 'ਚ ਰਿਲੀਜ਼ ਹੋ ਸਕਦੀ ਹੈ। ਹੁਣ ਦੇਖਦੇ ਹਾਂ ਕਿ ਪਾਕਿਸਤਾਨੀ ਜਾਸੂਸ ਦਾ ਰੋਲ ਕਰਨ ਤੋਂ ਬਾਅਦ ਕੈਟਰੀਨਾ ਦੇ ਪਾਕਿਸਤਾਨੀ ਡਾਂਸਰ ਦੇ ਕਿਰਦਾਰ ਨੂੰ ਲੋਕ ਕਿੰਨਾ ਪਸੰਦ ਕਰਦੇ ਹਨ।

Punjabi Bollywood Tadka


Tags: Varun Dhawan Katrina Kaif ABCD 3 Remo Dsouza London Bollywood Celebrity

Edited By

Sunita

Sunita is News Editor at Jagbani.