ਜਲੰਧਰ(ਬਿਊਰੋ)— ਸੰਨੀ ਦਿਓਲ ਦੇ ਲੋਕ ਹੀ ਨਹੀਂ ਕਈ ਵੱਡੇ ਵੱਡੇ ਸਟਾਰ ਵੀ ਵੱਡੇ ਫੈਨ ਹਨ । ਸੋਸ਼ਲ ਮੀਡੀਆ 'ਤੇ ਵਰੁਣ ਧਵਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਵਰੁਣ ਧਵਨ ਨੂੰ ਜਦੋਂ ਸੰਨੀ ਦਿਓਲ ਦਿਖਾਈ ਦਿੱਤੇ ਤਾਂ ਉਹ ਉਨ੍ਹਾਂ ਨੂੰ ਦੇਖ ਕੇ ਖੁਸ਼ੀ ਨਾਲ ਫੁੱਲੇ ਨਹੀਂ ਸਮਾਏ ਅਤੇ ਦੌੜ ਕੇ ਉਨ੍ਹਾਂ ਦੀ ਗੱਡੀ ਕੋਲ ਪਹੁੰਚ ਗਏ ਅਤੇ ਉਨ੍ਹਾਂ ਨੂੰ ਮਿਲ ਕੇ ਆਏ ।
ਸੰਨੀ ਦਿਓਲ ਨੂੰ ਉਹ ਮਿਲ ਕੇ ਕਾਫੀ ਖੁਸ਼ ਨਜ਼ਰ ਆਏ । ਸੰਨੀ ਦਿਓਲ ਆਪਣੀ ਅਦਾਕਾਰੀ ਕਰਕੇ ਹੀ ਨਹੀਂ ਬਲਕਿ ਆਪਣੇ ਸੁਭਾਅ ਕਰਕੇ ਵੀ ਸਭ ਦੇ ਦਿਲਾਂ 'ਤੇ ਰਾਜ ਕਰਦੇ ਹਨ। ਦਿਓਲ ਪਰਿਵਾਰ ਬਾਲੀਵੁੱਡ 'ਚ ਅਜਿਹਾ ਪਰਿਵਾਰ ਹੈ ਜੋ ਬਾਲੀਵੁੱਡ 'ਚ ਹੋਣ ਦੇ ਬਾਵਜੂਦ ਲਾਈਮ ਲਾਈਟ ਤੋਂ ਹਮੇਸ਼ਾ ਦੂਰ ਰਹਿੰਦਾ ਹੈ । ਦੱਸ ਦਈਏ ਅੱਜਕਲ ਵਰੁਣ ਆਪਣੀ ਡਾਂਸ ਪ੍ਰੈਕਟਿਸ 'ਚ ਬਿਜ਼ੀ ਹਨ।
ਉਹ ਜਲਦ ਹੀ ਇਕ ਹੋਰ ਡਾਂਸ ਫਿਲਮ 'ਚ ਨਜ਼ਰ ਆਉਣਗੇ। ਇਸੇ ਦੌਰਾਨ ਵਰੁਣ ਦੇ ਡਾਂਸ ਸਟੂਡੀਓ ਕੋਲੋਂ ਸੰਨੀ ਦਿਓਲ ਕਾਰ 'ਚ ਲੰਘਦੇ ਨਜ਼ਰ ਆਏ ਤਾਂ ਵਰੁਣ ਭੱਜ ਕੇ ਸੰਨੀ ਨੂੰ ਮਿਲਣ ਗਏ।