ਜਲੰਧਰ(ਬਿਊਰੋ)— ਬਾਲੀਵੁੱਡ ਐਕਟਰ ਆਲੀਆ ਭੱਟ ਤੇ ਵਰੁਣ ਧਵਨ ਨੇ ਆਪਣਾ ਫਿਲਮੀ ਕਰੀਅਰ ਇੱਕੋ ਫਿਲਮ ਤੋਂ ਸ਼ੁਰੂ ਕੀਤਾ ਸੀ। ਹੁਣ ਦੋਵੇਂ ਜਲਦ ਹੀ ਇਕੱਠੇ ਚੌਥੀ ਫਿਲਮ 'ਕਲੰਕ' ਲੈ ਕੇ ਆ ਰਹੇ ਹਨ। ਦੋਵਾਂ ਨੂੰ ਸਕ੍ਰੀਨ 'ਤੇ ਫੈਨਜ਼ ਵੱਲੋਂ ਖੂਬ ਪਿਆਰ ਮਿਲਦਾ ਹੈ। ਹੁਣ ਦੋਵੇਂ ਇਕ ਵਾਰ ਫਿਰ ਨਜ਼ਰ ਆਏ ਹਨ ਪਰ ਕਿਸੇ ਫਿਲਮ 'ਚ ਨਹੀਂ ਸਗੋਂ ਇਕ ਮੈਗਜ਼ੀਨ ਦੇ ਪੇਜ਼ 'ਤੇ।
ਜੀ ਹਾਂ, ਹਾਲ ਹੀ 'ਚ ਫਿਲਮਫੇਅਰ ਮੈਗਜ਼ੀਨ ਦਾ ਅਪ੍ਰੈਲ ਅਡੀਸ਼ਨ ਆਇਆ ਹੈ ਜਿਸ 'ਚ ਆਲੀਆ-ਵਰੁਣ ਦੀ ਹੌਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਕਵਰ ਪੇਜ਼ ਦੀ ਇਮੇਜ਼ 'ਤੇ ਦੋਵਾਂ ਦਾ ਲੁੱਕ ਬੇਹੱਦ ਨਵਾਂ ਨਜ਼ਰ ਆ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਤਿੰਨਾਂ ਦੀ ਜੋੜੀ ਫਿਲਮਫੇਅਰ ਮੈਗਜ਼ੀਨ 'ਤੇ ਤਿੰਨ ਵਾਰ ਆਪਣੀ ਛਾਪ ਛੱਡ ਚੁੱਕੀ ਹੈ।
ਜੇਕਰ ਦੋਵਾਂ ਦੀ ਫਿਲਮ 'ਕਲੰਕ' ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਸੰਜੇ ਦੱਤ-ਮਾਧੁਰੀ ਦਿਕਸ਼ਿਤ ਤੇ ਆਦਿੱਤਿਆ ਰਾਏ ਕਪੂਰ-ਸੋਨਾਕਸ਼ੀ ਸਿਨਹਾ ਵੀ ਅਹਿਮ ਕਿਰਦਾਰ ਕਰਦੇ ਨਜ਼ਰ ਆਉਣਗੇ।
'ਕਲੰਕ' 17 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।