FacebookTwitterg+Mail

ਪ੍ਰੇਮਿਕਾ ਲਈ ਇਹ ਐਕਟਰ ਛੱਡ ਦੇਵੇਗਾ ਪਿਓ ਦਾ ਘਰ, ਪੜ੍ਹੋ ਪੂਰੀ ਖਬਰ

varun dhawan
10 January, 2018 02:28:04 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸਟਾਰ ਬਣ ਚੁੱਕੇ ਵਰੁਣ ਧਵਨ ਹੁਣ ਆਪਣੇ ਪੈਰਾਂ 'ਤੇ ਖੜ੍ਹੇ ਹੋ ਚੁੱਕੇ ਹਨ। ਇਕ ਤੋਂ ਬਾਅਦ ਇਕ 9 ਹਿੱਟ ਫਿਲਮਾਂ ਦੇਣ ਤੋਂ ਬਾਅਦ ਵਰੁਣ ਧਵਨ ਨੇ ਮੁੰਬਈ ਦੇ ਬਾਂਦਰਾ ਵਰਗੇ ਮਹਿੰਗੇ ਇਲਾਕੇ 'ਚ ਘਰ ਖਰੀਦ ਹੀ ਲਿਆ। ਘਰ ਦਾ ਇੰਟੀਰੀਅਰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਤੋਂ ਡਿਜ਼ਾਈਨ ਕਰਵਾਇਆ ਗਿਆ ਹੈ।

Punjabi Bollywood Tadka

ਹਾਲ ਹੀ 'ਚ ਗ੍ਰਹਿ ਪ੍ਰਵੇਸ਼ ਦੀ ਪੂਜਾ ਵੀ ਰੱਖੀ, ਜਿਸ 'ਚ ਕੇਵਲ ਘਰ-ਪਰਿਵਾਰ ਦੇ ਲੋਕ ਹੀ ਸ਼ਾਮਲ ਹੋਏ। ਜੇਕਰ ਅਨੁਪਮ ਖੇਰ ਨੇ ਵਰੁਣ ਦੇ ਇਸ ਨਵੇਂ ਘਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਨਾ ਕੀਤੀ ਹੁੰਦੀ ਤਾਂ ਸ਼ਾਇਦ ਸਾਨੂੰ ਇਸ ਗੱਲ ਦੀ ਜਾਣਕਾਰੀ ਵੀ ਨਾ ਮਿਲ ਪਾਉਂਦੀ।

Punjabi Bollywood Tadka

ਹੁਣ ਵਰੁਣ ਨੂੰ ਲੈ ਕੇ ਇਕ ਹੋਰ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਵਰੁਣ ਆਪਣੀ ਪ੍ਰੇਮਿਕਾ ਨਤਾਸ਼ਾ ਦਲਾਲ ਲਈ ਆਪਣੇ ਪਿਤਾ ਡੇਵਿਡ ਧਵਨ ਦਾ ਘਰ ਛੱਡ ਰਹੇ ਹਨ।

Punjabi Bollywood Tadka

ਸੂਤਰਾਂ ਮੁਤਾਬਕ ਆਲੀਆ ਭੱਟ ਨਾਲ ਨਜ਼ਦੀਕੀਆਂ ਦੇ ਕਾਰਨ ਵਰੁਣ ਧਵਨ ਦੀ ਪ੍ਰੇਮਿਕਾ ਨਾਲ ਰਿਸ਼ਤੇ 'ਚ ਦਰਾੜ ਪੈਦਾ ਹੋ ਰਹੀ ਹੈ। ਇਸ ਤੋਂ ਇਲਾਵਾ ਉਹ ਨਤਾਸ਼ਾ ਨੂੰ ਸਮਾਂ ਵੀ ਨਹੀਂ ਦੇ ਪਾ ਰਹੇ।

Punjabi Bollywood Tadka

ਇਸ ਲਈ ਵਰੁਣ ਨੇ ਤੈਅ ਕੀਤਾ ਹੈ ਕਿ ਉਹ ਆਪਣੇ ਮਾਤਾ-ਪਿਤਾ ਦਾ ਘਰ ਛੱਡ ਕੇ ਨਤਾਸ਼ਾ ਨਾਲ ਆਪਣੇ ਨਵੇਂ ਘਰ 'ਚ ਸ਼ਿਫਟ ਹੋ ਜਾਣਗੇ ਤਾਂ ਕਿ ਫ੍ਰੀ ਸਮਾਂ ਉਹ ਨਤਾਸ਼ਾ ਨਾਲ ਬਿਤਾ ਸਕਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਨਤਾਸ਼ਾ ਨਾਲ ਵਰੁਣ ਦਾ ਅਫੇਅਰ ਫਿਲਮਾਂ 'ਚ ਆਉਣ ਤੋਂ ਪਹਿਲਾਂ ਦਾ ਹੈ। 'ਬਦਰੀਨਾਥ ਦੀ ਦੁਲਹਨੀਆ' ਤੇ 'ਜੁੜਵਾਂ 2' ਵਰਗੀਆਂ ਹਿੱਟ ਫਿਲਮਾਂ ਦੇਣ ਤੋਂ ਬਾਅਦ ਵਰੁਣ ਹੁਣ ਆਪਣੀ ਅਗਲੀ ਫਿਲਮ 'ਸੂਈ ਧਾਗਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।


Tags: Varun Dhawan Natasha DalalDavid DhawanAlia BhattJudwaa 2Badrinath Ki Dulhania

Edited By

Chanda Verma

Chanda Verma is News Editor at Jagbani.