FacebookTwitterg+Mail

Pics : ਹਾਂਗ ਕਾਂਗ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਲੱਗਿਆ ਵਰੁਣ ਦਾ ਪੁਤਲਾ

varun dhawan
30 January, 2018 07:34:04 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। ਅੱਜ ਉਨ੍ਹਾਂ ਨੂੰ ਹਾਂਗ ਕਾਂਗ ਸਥਿਤ ਮੈਡਮ ਤੁਸਾਦ ਮਿਊਜ਼ੀਅਮ 'ਚ ਜਗ੍ਹਾ ਮਿਲ ਗਈ ਹੈ। ਜੀ ਹਾਂ, ਵਰੁਣ ਧਵਨ ਦਾ ਮੌਮ ਦਾ ਪੁੱਤਲਾ ਇਸ ਮਿਊਜ਼ੀਅਮ 'ਚ ਲਗਾਇਆ ਗਿਆ ਹੈ।

Punjabi Bollywood Tadka
ਹਾਂਗ ਕਾਂਗ ਦੇ ਇਸ ਮਿਊਜ਼ੀਅਮ 'ਚ ਵਰੁਣ ਤੋਂ ਪਹਿਲਾਂ ਮਹਾਤਮਾ ਗਾਂਧੀ, ਅਮਿਤਾਭ ਬੱਚਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਮਾਣ ਹਾਸਲ ਹੋਇਆ ਸੀ। ਹੁਣ ਵਰੁਣ ਦਾ ਨਾਂ ਵੀ ਇਸ ਲਿਸਟ 'ਚ ਜੁੜ ਚੁੱਕਿਆ ਹੈ। ਵਰੁਣ ਲਈ ਇਹ ਪੱਲ ਬੇਹੱਦ ਖਾਸ ਰਿਹਾ ਹੈ। ਇਸ ਦੌਰਾਨ ਵਰੁਣ ਆਪਣੇ ਮੌਮ ਦੇ ਪੁਤਲੇ ਨਾਲ ਆਪਣਾ ਸਿਗਨੇਚਰ ਪੋਜ਼ ਦਿੰਦੇ ਨਜ਼ਰ ਆਏ। ਵਰੁਣ ਨਾਲ ਉਨ੍ਹਾਂ ਦੇ ਪਿਤਾ ਡੇਵਿਡ ਧਵਨ ਉਨ੍ਹਾਂ ਦੇ ਸਿਗਨੇਚਰ ਪੋਜ਼ ਨੂੰ ਕਾਪੀ ਕਰਦੇ ਦਿਖਾਈ ਦਿੱਤੇ।

Punjabi Bollywood Tadka
ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਵਰੁਣ ਜਲਦ ਹੀ 'ਅਕਤੂਬਰ' ਤੇ 'ਸੂਈ ਧਾਗਾ' 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਬੀਤੇ ਦਿਨੀਂ ਰਿਲੀਜ਼ ਹੋਈ ਫਿਲਮ 'ਜੁੜਵਾ 2' ਬਾਕਸ ਆਫਿਸ ਸਫਲ ਸਾਬਤ ਹੋਈ ਸੀ। ਫਿਲਮ 'ਚ ਵਰੁਣ ਦੀ ਅਦਾਕਾਰੀ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ।

Punjabi Bollywood TadkaPunjabi Bollywood Tadka


Tags: Varun Dhawan Wax Statue Madame Tussauds Museum Hong Kong David Dhawan Bollywood Actor

Edited By

Kapil Kumar

Kapil Kumar is News Editor at Jagbani.