FacebookTwitterg+Mail

ਇਸ ਕਾਰਨ ਵਰੁਣ ਨਹੀਂ ਦੇ ਪਾਉਂਦੇ ਪਰਿਵਾਰ ਨੂੰ ਸਮਾਂ, ਵਜ੍ਹਾ ਆਈ ਸਾਹਮਣੇ

varun dhawan
30 March, 2018 04:18:33 PM

ਮੁੰਬਈ (ਬਿਊਰੋ)— ਪਿਛਲੇ ਕਾਫੀ ਸਮੇਂ ਤੋਂ ਵਰੁਣ ਧਵਨ ਦੀ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਬਰੇਕਅੱਪ ਦੀਆਂ ਖਬਰਾਂ ਕਾਫੀ ਸੁਰਖੀਆਂ ਵਿਚ ਸੀ। ਹਾਲਾਂਕਿ ਇਸ ਤੋਂ ਬਾਅਦ ਕੁਝ ਤਸਵੀਰਾਂ ਵਿਚ ਦੋਵਾਂ ਨੂੰ ਇਕੱਠੇ ਦਿਖਾਈ ਦਿੱਤੇ ਸਨ ਅਤੇ ਇਹ ਪਤਾ ਚਲਿਆ ਕਿ ਦੋਵਾਂ ਵਿਚ ਸਭ ਠੀਕ ਹੈ ਪਰ ਹਾਲ ਹੀ ਵਿਚ ਇਕ ਇੰਟਰਵਿਓ ਵਿਚ ਵਰੁਣ ਨੇ ਇਸ ਗੱਲ ਨੂੰ ਮੰਨਿਆ ਕਿ ਪਿਛਲੇ ਕੁਝ ਸਮਾਂ ਤੋਂ ਉਨ੍ਹਾਂ ਦੀ ਜ਼ਿੰਦਗੀ ਵਿਚ ਗੜਬੜ ਚੱਲ ਰਹੀ ਸੀ।
Image result for varun dhawan with girlfriend
ਗੱਲਬਾਤ ਦੌਰਾਨ ਵਰੁਣ ਨੇ ਆਪਣੀ ਸਫਲਤਾ ਅਤੇ ਫੈਮਿਲੀ ਲਾਈਫ ਬਾਰੇ ਕਿਹਾ,'' ਇਹ ਬਹੁਤ ਮੁਸ਼ਕਲ ਹੈ। ਪਰਿਵਾਰ ਅਤੇ ਕਰੀਬੀਆਂ ਲਈ ਸਮਾਂ ਨਹੀਂ ਹੈ ਅਤੇ ਇਹ ਸਭ ਤੋਂ ਭੈੜਾ ਹੁੰਦਾ ਹੈ। ਆਪਣੇ ਮਾਤਾ-ਪਿਤਾ ਨੂੰ ਨਿਰਾਸ਼ ਕਰਨਾ ਕਿਉਂਕਿ ਮੈਂ ਉਨ੍ਹਾਂ ਨੂੰ ਸਮੇਂ ਨਹੀਂ ਸਕਦਾ। ਆਪਣੇ ਬੀਮਾਰ ਕਜਿਨ ਨੂੰ ਨਿਰਾਸ਼ ਕਰਨਾ ਕਿਉਂਕਿ ਮੈਂ ਉਨ੍ਹਾਂ ਨੂੰ ਦੇਖਣ ਨਹੀਂ ਜਾ ਪਾਉਂਦਾ।''
Image result for varun dhawan with girlfriend
ਵਰੁਣ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਹੁਣ ਮੈਂ ਉਨ੍ਹਾਂ ਦੇ ਲਈ ਨਹੀਂ ਹਾਂ। ਮੈਂ ਪਬਲਿਕ ਲਈ ਕੰਮ ਕਰ ਰਿਹਾ ਹਾਂ। ਉਹ ਮੇਰੇ ਤੋਂ ਜੋ ਚਾਹੁੰਦੇ ਹਨ, ਮੈਂ ਉਨ੍ਹਾਂ ਨੂੰ ਸਭ ਕੁਝ ਦੇ ਰਿਹੇ ਹਾਂ। ਸਫਲ ਹੋਣਾ ਤਲਵਾਰ ਦੀ ਧਾਰ 'ਤੇ ਚਲਣ ਵਰਗਾ ਹੁੰਦਾ ਹੈ। ਤੁਹਾਡੇ ਕੋਲ ਸਭ ਕੁਝ ਨਹੀਂ ਹੋ ਸਕਦਾ। ਅਖੀਰ ਵਿਚ ਕੁਝ ਨਾ ਕੁਝ ਤਾਂ ਘੱਟ ਪੈ ਹੀ ਜਾਂਦਾ ਹੈ। ਮੈਂ ਕਿੰਨੀ ਵੀ ਕੋਸ਼ਿਸ਼ ਕਰਾਂ, ਮੈਂ ਬਹੁਤ ਲੋਕਾਂ ਨੂੰ ਨਿਰਾਸ਼ ਕਰਦਾ ਹਾਂ।''
Image result for varun dhawan with family name
ਵਰੁਣ ਨੇ ਅੱਗੇ ਕਿਹਾ,''ਬਾਹਰ ਤੋਂ ਦੇਖਣ ਨਾਲ ਲੱਗਦਾ ਹੈ ਕਿ ਸਭ ਠੀਕ ਹੈ, ਪਰ ਅਜਿਹਾ ਨਹੀਂ ਹੈ ਮੇਰੀ ਜ਼ਿੰਦਗੀ ਵਿਚ ਵੀ ਪ੍ਰੇਸ਼ਾਨੀਆਂ ਆਉਂਦੀਆਂ ਹਨ। ਹਾਲ ਹੀ ਵਿਚ ਮੇਰੀ ਨਿੱਜ਼ੀ ਜ਼ਿੰਦਗੀ ਬਹੁਤ ਵੱਡੀ ਪ੍ਰੇਸ਼ਾਨੀ 'ਚ ਫਸੀ ਸੀ। ਮੈਂ ਇਸ ਤੋਂ ਸਬਕ ਸਿੱਖਿਆ ਕਿ ਜ਼ਿੰਦਗੀ ਬਹੁਤ ਛੋਟੀ ਹੈ।'' ਵਰੁਣ ਦੀਆਂ ਇਹ ਸਭ ਗੱਲਾਂ ਕਿਤੇ ਉਨ੍ਹਾਂ ਦੀ ਗਰਲਫਰੈਂਡ ਨਤਾਸ਼ਾ ਨਾਲ ਰਿਸ਼ਤਿਆਂ ਵਿਚ ਆਈ ਕੜਵਾਹਟ ਦੇ ਵੱਲ ਤਾਂ ਇਸ਼ਾਰਾ ਨਹੀਂ ਕਰ ਰਹੀਆਂ।


Tags: Varun DhawanSui DhaagaNawabzaadeOctoberWelcome to New York

Edited By

Manju

Manju is News Editor at Jagbani.