FacebookTwitterg+Mail

OMG! ਮਸ਼ਹੂਰ ਨਿਰਦੇਸ਼ਕ ਦੇ ਸਟਾਰ ਬੇਟੇ ਨੂੰ ਹੋਟਲ 'ਚ ਸਾਫ ਕਰਨੇ ਪਏ ਭਾਂਡੇ

varun dhawan
04 April, 2018 05:20:43 PM

ਮੁੰਬਈ(ਬਿਊਰੋ)— ਮਸ਼ਹੂਰ ਨਿਰਦੇਸ਼ਕ ਡੇਵਿਡ ਧਵਨ ਦੇ ਬੇਟੇ ਤੇ ਬਾਲੀਵੁੱਡ ਐਕਟਰ ਵਰੁਣ ਧਵਨ ਦੀ ਫਿਲਮ 'ਅਕਤੂਬਰ' ਜਲਦ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਵਰੁਣ ਧਵਨ ਹੋਟਲ 'ਮੈਨੇਜਮੈਂਟ ਟ੍ਰੇਨੀ' ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਰਿਪੋਰਟਸ ਮੁਤਾਬਕ ਇਸ ਕਿਰਦਾਰ ਲਈ ਵਰੁਣ ਨੇ ਹੋਟਲ ਮੈਨੇਜਮੈਂਟ ਦੇ ਸਟੂਡੈਂਟਸ ਵਾਂਗ ਹੀ ਟ੍ਰੇਨਿੰਗ ਲਈ ਹੈ।

Punjabi Bollywood Tadka

ਇੱਥੋਂ ਤੱਕ ਕਿ ਵਰੁਣ ਨੇ ਇਸ ਲਈ ਹੋਟਲ 'ਚ ਬਰਤਨ ਵੀ ਸਾਫ ਕੀਤੇ। ਸ਼ੂਜੀਤ ਸਰਕਾਰ ਦੀ ਇਸ ਫਿਲਮ ਦੀ ਸ਼ੂਟਿੰਗ ਦਿੱਲੀ ਦੇ ਫਾਈਵ ਸਟਾਰ ਹੋਟਲ 'ਚ ਹੋਈ ਹੈ। ਦਿਲਚਸਪ ਗੱਲ ਇਹ ਹੈ ਕਿ ਪਰਦੇ 'ਤੇ ਕਿਰਦਾਰ ਅਸਲੀ ਦਿਖਾਉਣ ਲਈ ਵਰੁਣ ਨੇ ਖੂਬ ਮਿਹਨਤ ਕੀਤੀ। ਵਰੁਣ ਨੇ ਆਪਣੇ ਸਟਾਰਡਮ ਨੂੰ ਇਸ ਵਿਚਕਾਰ ਬਿਲਕੁੱਲ ਨਹੀਂ ਆਉਣ ਦਿੱਤਾ ਅਤੇ ਪੂਰੀ ਮਿਹਨਤ ਨਾਲ ਮਹਿਮਾਨਾਂ ਦੇ ਆਰਡਰ ਪੂਰੇ ਕੀਤੇ।

Punjabi Bollywood Tadka

ਉਨ੍ਹਾਂ ਨੇ ਟ੍ਰੇਨਿੰਗ ਦੌਰਾਨ ਹਰ ਕੰਮ ਕੀਤਾ, ਜੋ ਰੀਅਲ ਲਾਈਫ 'ਚ ਹੋਟਲ ਟ੍ਰੇਨੀ ਕਰਦੇ ਹਨ। ਦਿਲਚਸਪ ਗੱਲ ਹੈ ਕਿ ਇਸ ਦੋਰਾਨ ਵਿਦੇਸ਼ੀ ਸੈਲਾਨੀਆਂ ਨੇ ਉਨ੍ਹਾਂ ਨੂੰ ਅਸਲੀ ਕਰਮਚਾਰੀ ਸਮਝ ਲਿਆ ਸੀ ਅਤੇ ਖਾਣੇ ਦਾ ਆਰਡਰ ਦੇ ਦਿੱਤਾ। ਇਸ ਬਾਰੇ 'ਚ ਫਿਲਮ ਦੇ ਨਿਰਦੇਸ਼ਕ ਸ਼ੂਜੀਤ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਰੁਣ ਤੋਂ ਇੰਨੀ ਮਿਹਨਤ ਇਸ ਲਈ ਕਰਵਾਈ ਤਾਂ ਕਿ ਵਰੁਣ ਜਾਣ ਸਕੇ ਕਿ ਹੋਟਲ ਦਾ ਕੰਮ ਕਿੰਨਾ ਅਨੁਸ਼ਾਸਿਤ ਹੁੰਦਾ ਹੈ ਅਤੇ ਇੱਥੇ ਕਿਸ ਤਰ੍ਹਾਂ ਦੇ ਕੰਮ ਹੁੰਦੇ ਹਨ।

Punjabi Bollywood Tadka Punjabi Bollywood Tadka


Tags: Varun DhawanOctoberShoojit SircarFive Star Hotel David DhawanHotel Management

Edited By

Chanda Verma

Chanda Verma is News Editor at Jagbani.