FacebookTwitterg+Mail

ਜਲਦ ਬਣੇਗਾ ਵਰੁਣ ਚਾਚਾ, ਭਾਬੀ ਜਾਹਨਵੀ ਦਾ ਹੋਇਆ ਬੇਬੀ ਸ਼ਾਵਰ

varun dhawan
17 April, 2018 03:36:33 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਵਰੁਣ ਧਵਨ ਜਲਦ ਹੀ ਚਾਚਾ ਬਣਨ ਵਾਲਾ ਹੈ। ਅਸਲ 'ਚ ਉਸ ਦੀ ਭਾਬੀ ਯਾਨੀ ਵੱਡੇ ਭਰਾ ਰੋਹਿਤ ਧਵਨ ਦੀ ਪਤਨੀ ਜਾਹਨਵੀ ਧਵਨ ਜਲਦ ਮਾਂ ਬਣਨ ਵਾਲੀ ਹੈ। ਰੋਹਿਤ ਤੇ ਜਾਹਨਵੀ ਆਪਣੇ ਪਹਿਲੇ ਬੱਚੇ ਦੇ ਆਉਣ ਦੀ ਪਲਾਨਿੰਗ ਕਰ ਰਹੇ ਹਨ। ਹਾਲ ਹੀ 'ਚ ਜਾਹਨਵੀ ਦਾ ਬੇਬੀ ਸ਼ਾਵਰ ਰੱਖਿਆ ਗਿਆ। ਇਸ ਦੌਰਾਨ ਖਾਸਤੌਰ 'ਤੇ ਸੋਨਾਕਸ਼ੀ ਸਿਨਹਾ ਪੁੱਜੀ।
Punjabi Bollywood Tadka
ਸੋਨਾਕਸ਼ੀ ਸਿਹਨਾ ਨੇ ਸੋਸ਼ਲ ਮੀਡੀਆ 'ਤੇ ਬੇਬੀ ਸ਼ਾਵਰ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਗਰਭਵਤੀ ਜਾਹਨਵੀ ਤੇ ਰੋਹਿਤ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਵਰੁਣ ਨੇ ਵੀ ਫੰਕਸ਼ਨ ਦੀ ਤਸਵੀਰ ਸ਼ੇਅਰ ਕੀਤੀ, ਜਿਸ 'ਚ ਵਰੁਣ ਧਵਨ ਪਰਿਵਾਰ ਦੀਆਂ ਮਹਿਲਾਵਾਂ ਨਾਲ ਨਜ਼ਰ ਆ ਰਿਹਾ ਹੈ।
Punjabi Bollywood Tadka
ਦੱਸ ਦੇਈਏ ਕਿ ਰੋਹਿਤ ਧਵਨ ਤੇ ਜਾਹਨਵੀ ਨੇ ਸਾਲ 2012 'ਚ ਗੋਆ 'ਚ ਵਿਆਹ ਕਰਵਾਇਆ ਸੀ। ਰੋਹਿਤ ਡਾਇਰੈਕਟਰ ਹੈ ਤੇ ਉਨ੍ਹਾਂ ਨੇ 'ਦੇਸੀ ਬੁਆਏ', 'ਡਿਸ਼ੂਮ' ਵਰਗੀਆਂ ਫਿਲਮਾਂ ਨੂੰ ਡਾਇਰੈਕਟ ਕੀਤਾ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਪਿਛਲੇ ਹਫਤੇ ਸਿਨੇਮਾਘਰਾਂ 'ਚ ਵਰੁਣ ਦੀ ਰਿਲੀਜ਼ ਹੋਈ ਫਿਲਮ 'ਅਕਤੂਬਰ' ਬਾਕਸ ਆਫਿਸ 'ਚ ਚੰਗਾ ਕਾਰੋਬਾਰ ਕਰ ਰਹੀ ਹੈ। ਫਿਲਮ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਨੇ ਓਪਨਿੰਗ ਵੀਕੈਂਡ 'ਚ 20.25 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।
Punjabi Bollywood Tadka


Tags: Varun DhawanBaby ShowerRohan Dhawan Jaanvi DhawanNatasha DalalSonakshi Sinha

Edited By

Sunita

Sunita is News Editor at Jagbani.