FacebookTwitterg+Mail

Pics : ਸ਼ੂਟਿੰਗ ਤੋਂ ਬਾਅਦ ਗਰਲਫਰੈਂਡ ਨਾਲ ਡਿਨਰ ਡੇਟ 'ਤੇ ਪਹੁੰਚੇ ਵਰੁਣ

varun dhawan
27 May, 2018 04:35:18 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਲੰਕ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਉੱਥੇ ਹੀ ਸ਼ੂਟਿੰਗ 'ਚੋਂ ਸਮਾਂ ਕੱਢ ਕੇ ਵਰੁਣ ਆਪਣੀ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਡਿਨਰ ਡੇਟ 'ਤੇ ਪਹੁੰਚੇ।

Punjabi Bollywood Tadka
ਇਸ ਦੌਰਾਨ ਵਰੁਨ ਦਾ ਵੱਡਾ ਭਰਾ ਰੋਹਿਤ ਧਵਨ ਅਤੇ ਭਾਬੀ ਜਾਹਨਵੀ ਧਵਨ ਮੌਜੂਦ ਸੀ। ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ ਜਦੋਂ ਉਹ ਸਾਰੇ ਡਿਨਰ ਕਰਨ ਤੋਂ ਬਾਅਦ ਵਾਪਸ ਜਾ ਰਹੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਵਰੁਣ ਨੂੰ ਨਤਾਸ਼ਾ ਨਾਲ ਦੇਖਿਆ ਜਾ ਚੁਕਿਆ ਹੈ।

Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਵਰੁਣ ਜਲਦ ਹੀ ਆਪਣੀ ਆਉਣ ਵਾਲੀ ਫਿਲਮ 'ਸੂਈ ਧਾਗਾ' 'ਚ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਲੀਡ ਅਭਿਨੇਤਰੀ ਦੇ ਤੌਰ 'ਤੇ ਅਨੁਸ਼ਕਾ ਸ਼ਰਮਾ ਨਜ਼ਰ ਆਵੇਗੀ। ਇਸ ਤੋਂ ਇਲਾਵਾ ਵਰੁਣ ਦੀ ਅਗਲੀ ਫਿਲਮ 'ਕਲੰਕ' 'ਚ ਆਲੀਆ ਭੱਟ, ਸੰਜੇ ਦੱਤ, ਸੋਨਾਕਸ਼ੀ ਸਿਨਹਾ, ਮਾਧੁਰੀ ਦੀਕਸ਼ਿਤ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Varun Dhawan Natasha Dalal Dinner Kalank Sui Dhaaga Bollywood Actor

Edited By

Kapil Kumar

Kapil Kumar is News Editor at Jagbani.