FacebookTwitterg+Mail

Pics : ਹਸਪਤਾਲ ਤੋਂ ਘਰ ਵਾਪਸ ਪਰਤੀ ਵਰੁਣ ਦੀ ਭਾਬੀ, ਲੁਕਾਇਆ ਬੇਟੀ ਦਾ ਚਿਹਰਾ

varun dhawan
03 June, 2018 07:13:59 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਦੀ ਭਾਬੀ ਜਾਨਵੀ ਦੇਸਾਈ ਨੇ ਮਈ ਦੇ ਅੰਤ 'ਚ ਬੇਟੀ ਨੂੰ ਜਨਮ ਦਿੱਤਾ ਸੀ। ਫਿਲਹਾਲ ਉਹ ਅੱਜ ਸਵੇਰੇ ਹਸਪਤਾਲ ਤੋਂ ਘਰ ਵਾਪਸ ਪਰਤੀ ਹੈ। ਇਸ ਦੌਰਾਨ ਉਹ ਆਪਣੀ ਬੇਟੀ ਦਾ ਚਿਹਰਾ ਕੈਮਰੇ ਤੋਂ ਲੁਕਾਉਂਦੀ ਦਿਖੀ। ਉਹ ਨਹੀਂ ਚਾਹੁੰਦੀ ਸੀ ਕਿ ਕੈਮਰੇ ਦੀ ਲਾਈਟ ਉਸਦੀ ਬੇਟੀ ਦੀਆਂ ਅੱਖਾਂ 'ਤੇ ਪਵੇ।

Punjabi Bollywood Tadka
ਪਿਛਲੇ ਕੁਝ ਦਿਨਾਂ ਤੋਂ ਵਰੁਣ ਧਵਨ ਦੇ ਭਰਾ ਰੋਹਿਤ ਅਤੇ ਭਾਬੀ ਜਾਨਵੀ ਨੂੰ ਹਸਪਤਾਲ ਆਉਂਦੇ-ਜਾਂਦੇ ਦੇਖਿਆ ਜਾ ਰਿਹਾ ਸੀ। ਵਰੁਣ ਦੀ ਗਰਲਫਰੈਂਡ ਨਤਾਸ਼ਾ ਦਲਾਲ ਵੀ ਉਸਨੂੰ ਮਿਲਣ ਹਸਪਤਾਲ ਪਹੁੰਚੀ ਸੀ। ਖਬਰਾਂ ਦੀ ਮੰਨੀਏ ਤਾਂ ਧਵਨ ਪਰਿਵਾਰ ਜਲਦ ਹੀ ਇਕ ਸ਼ਾਨਦਾਰ ਪਾਰਟੀ ਆਯੋਜਨ ਕਰਨ ਵਾਲਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਵਰੁਣ ਦੇ ਭਰਾ ਰੋਹਿਤ ਧਵਨ ਅਤੇ ਜਾਨਵੀ ਦੇਸਾਈ ਦਾ ਵਿਆਹ 2012 'ਚ ਹੋਇਆ ਸੀ। ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ। ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ ਹਨ ਜਦੋਂ ਉਹ ਹਸਪਤਾਲ 'ਚੋਂ ਨਿਕਲ ਰਹੇ ਸਨ।

Punjabi Bollywood TadkaPunjabi Bollywood TadkaPunjabi Bollywood Tadka


Tags: Varun Dhawan Rohit Dhawan Jaanvi Desai Natasha Dalal Hospital Bollywood Actor

Edited By

Kapil Kumar

Kapil Kumar is News Editor at Jagbani.