FacebookTwitterg+Mail

ਵਰੁਣ ਧਵਨ ਨੂੰ ਬਾਲੀਵੁੱਡ 'ਚ ਚੱਲ ਰਹੇ ਇਸ ਟ੍ਰੈਂਡ ਤੋਂ ਲੱਗਦਾ ਹੈ ਬੇਹੱਦ ਡਰ

varun dhawan
14 June, 2018 05:25:12 PM

ਮੁੰਬਈ (ਬਿਊਰੋ)— ਹਿੰਦੀ ਸਿਨੇਮਾ ਦੇ ਟ੍ਰੈਂਡ ਸਮੇਂ ਮੁਤਾਬਕ ਬਦਲਦੇ ਰਹਿੰਦੇ ਹਨ। 90 ਦੇ ਦਹਾਕਿਆਂ ਤੋਂ ਬਾਅਦ ਅੱਜ ਦੇ ਸਿਨੇਮਾ 'ਚ ਅਤੇ ਉਸ ਸਮੇਂ ਦੇ ਸਿਨੇਮਾ ਵਿੱਚ ਬਹੁਤ ਅੰਤਰ ਹੈ। ਇਨ੍ਹੀਂ ਦਿਨੀਂ ਬਾਲੀਵੁੱਡ 'ਚ ਬਾਇਓਪਿਕ ਬਣਾਉਣ ਦਾ ਟ੍ਰੈਂਡ ਚੱਲ ਰਿਹਾ ਹੈ। ਹਰ ਇੱਕ ਨਿਰਦੇਸ਼ਕ ਹੁਣ ਬਾਇਓਪਿਕ ਫਿਲਮਾਂ ਬਣਾਉਣ ਲਈ ਪਹਿਲ ਕਰ ਰਿਹਾ ਹੈ। ਉੱਥੇ ਹੀ ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਬਾਇਓਪਿਕ ਫਿਲਮਾਂ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਡਰ ਦੱਸਿਆ ਹੈ। ਵਰੁਣ ਨੇ ਦੱਸਿਆ ਕਿ ਬਾਇਓਪਿਕ ਫਿਲਮਾਂ ਕਰਨ ਤੋਂ ਉਨ੍ਹਾਂ ਨੂੰ ਬਹੁਤ ਡਰ ਲੱਗਦਾ ਹੈ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਦੇ ਕੋਈ ਬਾਇਓਪਿਕ ਫਿਲਮ ਲਈ ਕੰਮ ਕਰਨਾ ਪਵੇਗਾ ਤਾਂ ਉਹ ਆਪਣੇ ਪਿਤਾ ਡੇਵਿਡ ਧਵਨ ਦੀ ਜ਼ਿੰਦਗੀ 'ਤੇ ਫਿਲਮ ਬਣਾਉਣਾ ਪਸੰਦ ਕਰਨਗੇ। ਜਾਣਕਾਰੀ ਲਈ ਦੱਸ ਦੇਈਏ ਕਿ ਡੇਵਿਡ ਧਵਨ ਨੇ ਗੋਵਿੰਦਾ ਨਾਲ ਕਈ ਕਾਮੇਡੀ ਫਿਲਮਾਂ 'ਚ ਕੰਮ ਕੀਤਾ ਹੈ। ਵਰੁਣ ਨੇ ਹਾਲ ਹੀ 'ਚ ਇੱਕ ਇਵੈਂਟ ਦੌਰਾਨ ਦੱਸਿਆ ਕਿ ਉਹ ਆਪਣੇ ਪਿਤਾ ਦੀ ਸ਼ੁਰੂਆਤੀ ਜ਼ਿੰਦਗੀ ਨੂੰ ਸਭ ਦੇ ਸਾਹਮਣੇ ਰੱਖਣਾ ਚਾਹੁੰਦੇ ਹਨ।
ਇਸ ਤੋਂ ਇਲਾਵਾ ਦੱਸ ਦੇਈਏ ਕਿ ਵਰੁਣ ਧਵਨ ਆਪਣੀ ਨਿੱਜੀ ਜ਼ਿੰਦਗੀ ਨੂੰ ਹਮੇਸ਼ਾ ਮੀਡੀਆ ਤੋਂ ਦੂਰ ਹੀ ਰੱਖਦੇ ਹਨ। ਅਕਸਰ ਉਨ੍ਹਾਂ ਨੂੰ ਗਰਲਫ੍ਰੈਂਡ ਨਤਾਸ਼ਾ ਦਲਾਲ ਨਾਲ ਪਾਰਟੀ ਅਤੇ ਇਵੈਂਟਸ 'ਚ ਸਪਾਟ ਕੀਤਾ ਜਾਂਦਾ ਰਿਹਾ ਸੀ ਪਰ ਉਹ ਕਦੇ ਵੀ ਇਸ ਰਿਲੇਸ਼ਨਸ਼ਿਪ 'ਤੇ ਖੁੱਲ੍ਹ ਕੇ ਗੱਲ ਨਹੀਂ ਕਰਦੇ। ਹਾਲ ਹੀ 'ਚ ਉਨ੍ਹਾਂ ਨੇ ਇੱਕ ਇੰਟਰਵਿਊ 'ਚ ਆਪਣੀ ਲਵ ਲਾਇਫ ਨੂੰ ਲੈ ਕੇ ਕੁੱਝ ਗੱਲਾਂ ਸ਼ੇਅਰ ਕੀਤੀਆਂ। ਇਸ ਲਈ ਲਵ ਰਿਲੇਸ਼ਨਸ਼ਿਪ ਲਈ ਦਿੱਤੇ ਇੰਟਰਵਿਊ 'ਚ ਵਰੁਣ ਨੇ ਦੱਸਿਆ ਕਿ ਉਨ੍ਹਾਂ ਦੀ ਗਰਲਫ੍ਰੈਂਡ ਨਤਾਸ਼ਾ ਆਮ ਜਿੰਦਗੀ ਜਿਉਣਾ ਚਾਹੁੰਦੀ ਹੈ। ਉਹ ਨਹੀਂ ਚਾਹੁੰਦੀ ਕਿ ਉਨ੍ਹਾਂ ਬਾਰੇ ਸੁਰਖੀਆਂ ਬਣਨ।


Tags: Varun DhawanBiopicDavid DhawanNatasha Dalal

Edited By

Chanda Verma

Chanda Verma is News Editor at Jagbani.