FacebookTwitterg+Mail

ਬੈਂਕਾਕ 'ਚ ਛਾਇਆ ਬਦਰੀਨਾਥ ਦਾ ਜਾਦੂ, ਫੈਨਜ਼ ਨਾਲ ਥਿਰਕਦੇ ਦਿਖੇ ਵਰੁਣ (ਵੀਡੀਓ)

varun dhawan
24 June, 2018 04:43:28 PM

ਮੁੰਬਈ (ਬਿਊਰੋ)— ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ 19ਵੇਂ ਅੰਤਰ ਰਾਸ਼ਟਰੀ ਭਾਰਤੀ ਫਿਲਮ ਅਕਾਦਮੀ () ਪੁਰਸਕਾਰ ਸਮਾਰੋਹ ਦੀ ਧਮਾਕੇਦਾਰ ਸ਼ੁਰੂਆਤ ਹੋ ਚੁੱਕੀ ਹੈ। ਇਸ ਸਿਲਸਿਲੇ 'ਚ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਉੱਥੇ ਹੀ ਹਾਲ ਹੀ 'ਚ ਆਈਫਾ 2018 ਦਾ ਪ੍ਰਮੋਸ਼ਨ ਕਰਨ ਲਈ ਵਰੁਣ ਧਵਨ ਬੈਂਕਾਕ ਦੇ ਇਕ ਮਾਲ 'ਚ ਪਰਫਾਰਮ ਕਰਨ ਪਹੁੰਚੇ ਸਨ ਜਿੱਥੇ ਉਨ੍ਹਾਂ ਆਪਣੇ ਸੁਪਰਹਿਟ ਗੀਤ 'ਬਦਰੀਨਾਥ ਕੀ ਦੁਲਹਨੀਆਂ' ਦੇ ਗੀਤ 'ਚ ਡਾਂਸ ਕੀਤਾ। ਵਰੁਣ ਦੇ ਡਾਂਸ ਨੂੰ ਦੇਖ ਉੱਥੇ ਮੌਜੂਦ ਸਭ ਫੈਨਜ਼ ਖੁਸ਼ੀ ਨਾਲ ਝੂਮਦੇ ਨਜ਼ਰ ਆਏ। ਵਰੁਣ ਨੇ ਨਾ ਸਿਰਫ ਮਾਲ 'ਚ ਆਪਣੇ ਸੁਪਰਹਿਟ ਗੀਤਾਂ 'ਤੇ ਡਾਂਸ ਕੀਤਾ ਬਲਕਿ ਉੱਥੋਂ ਦੀ ਭਾਸ਼ਾ 'ਚ ਫੈਨਜ਼ ਨਾਲ ਗੱਲਬਾਤ ਕੀਤੀ।

Punjabi Bollywood Tadka
ਦੱਸਣਯੋਗ ਹੈ ਕਿ ਥਾਈਲੈਂਡ 'ਚ 22 ਜੂਨ ਨੂੰ ਸ਼ੁਰੂ ਹੋਇਆ ਇਹ ਸਮਾਰੋਹ 3 ਦਿਨ ਤੱਕ ਚੱਲੇਗਾ। ਰਣਬੀਰ ਕਪੂਰ, ਸ਼ਾਹਿਦ ਕਪੂਰ, ਕ੍ਰਿਤੀ ਸੈਨਨ, ਰੇਖਾ, ਅਰਜੁਨ ਕਪੂਰ, ਕਰਨ ਜੌਹਰ, ਬੌਬੀ ਦਿਓਲ ਅਤੇ ਨੁਸਰਤ ਬਰੂਚਾ ਵਰਗੇ ਸਟਾਰਜ਼ ਆਈਫਾ 'ਚ ਪਰਫਾਰਮ ਕਰਦੇ ਨਜ਼ਰ ਆਉਣਗੇ।

 

A post shared by IIFA Awards (@iifa) on

 

A post shared by IIFA Awards (@iifa) on

 


Tags: Varun Dhawan IIFA Awards 2018 Bangkok Dance Badrinath Ki Dulhania Bollywood Actor

Edited By

Kapil Kumar

Kapil Kumar is News Editor at Jagbani.