FacebookTwitterg+Mail

ਜਲਦ ਹੀ ਰਿਲੀਜ਼ ਹੋਵੇਗਾ 'ਸੂਈ...' ਦਾ ਟਰੇਲਰ, ਦੇਸੀ ਅੰਦਾਜ਼ 'ਚ ਨਜ਼ਰ ਆਉਣਗੇ ਵਰੁਣ-ਅਨੁਸ਼ਕਾ

varun dhawan
17 July, 2018 11:55:26 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਅਤੇ ਅਨੁਸ਼ਕਾ ਸ਼ਰਮਾ ਪਹਿਲੀ ਵਾਰ ਫਿਲਮ 'ਸੂਈ ਧਾਗਾ' ਰਾਹੀਂ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਇਸ ਫਿਲਮ ਦੀ ਕਹਾਣੀ ਭਾਰਤ ਸਰਕਾਰ ਦੇ ਮੇਡ ਇੰਨ ਇੰਡੀਆ ਅਭਿਆਨ 'ਤੇ ਆਧਾਰਿਤ ਹੈ। ਹਾਲ ਹੀ 'ਚ ਵਰੁਣ ਤੇ ਅਨੁਸ਼ਕਾ ਨੇ ਮੁੰਬਈ 'ਚ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ। ਵਰੁਣ ਅਤੇ ਅਨੁਸ਼ਕਾ ਦੇ ਫੈਨਜ਼ ਫਿਲਮ 'ਚ ਸਾਹਮਣੇ ਆਏ ਉਨ੍ਹਾਂ ਦੇ ਲੁੱਕ ਨੂੰ ਦੇਖ ਕਾਫੀ ਉਤਸ਼ਾਹਿਤ ਹਨ ਅਤੇ ਸਭ ਨੂੰ ਇੰਤਜ਼ਾਰ ਹੈ ਕਿ ਆਖਿਰ ਇਸ ਫਿਲਮ ਦਾ ਟਰੇਲਰ ਕਦੋਂ ਰਿਲੀਜ਼ ਹੋਵੇਗਾ? ਸੂਤਰਾਂ ਮੁਤਾਬਕ ਫਿਲਮ ਨਿਰਮਾਤਾ ਟਰੇਲਰ ਲਾਂਚ ਕਰਨ ਲਈ ਸਹੀ ਤਾਰੀਖ ਦੀ ਤਲਾਸ਼ 'ਚ ਹਨ।

ਫਿਲਮ ਨਾਲ ਜੁੜੇ ਸੂਤਰ ਦਾ ਕਹਿਣਾ ਹੈ ਕਿ ਮੁਤਾਬਕ ਕੁਝ ਹਫਤੇ ਬਾਅਦ ਫਿਲਮ ਦੇ ਪੋਸਟਰ ਰਿਲੀਜ਼ ਕੀਤੇ ਜਾਣਗੇ। ਇਸ ਤੋਂ ਬਾਅਦ ਕਿਸੇ ਵੱਡੇ ਈਵੈਂਟ ਤਹਿਤ ਫਿਲਮ ਦੇ ਟਰੇਲਰ ਨੂੰ ਰਿਲੀਜ਼ ਕੀਤਾ ਜਾਵੇਗਾ। ਅਗਲੇ ਮਹੀਨੇ ਅਗਸਤ 'ਚ ਟਰੇਲਰ ਦੇ ਸਾਹਮਣੇ ਆਉਣ ਦੀ ਉਮੀਦ ਹੈ। ਸਵਤੰਤਰਤਾ ਦਿਵਸ ਦੇ ਨੇੜੇ ਇਸ ਟਰੇਲਰ ਨੂੰ ਲਾਂਚ ਕੀਤਾ ਜਾਵੇਗਾ, ਕਿਉਂਕਿ ਫਿਲਮ ਦੀ ਟੀਮ ਨੂੰ ਲਗਦਾ ਹੈ ਕਿ ਇਹ ਸਹੀ ਮੌਕਾ ਹੋਵੇਗਾ ਪਰ ਅਜੇ ਕੋਈ ਤਾਰੀਖ ਤੈਅ ਨਹੀਂ ਕੀਤੀ ਜਾ ਸਕਦੀ। ਸ਼ਰਤ ਕਟਾਰਿਆ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Varun Dhawan Anushka Sharma Sui Dhaaga Trailer Poster Bollywood Actor

Edited By

Kapil Kumar

Kapil Kumar is News Editor at Jagbani.