FacebookTwitterg+Mail

ਗਰਲਫਰੈਂਡ ਨਾਲ ਛੁੱਟੀਆਂ ਮਨਾਉਣ ਲਈ ਲੰਡਨ ਰਵਾਨਾ ਹੋਏ ਵਰੁਣ ਧਵਨ

varun dhawan
29 July, 2018 07:32:54 PM

ਮੁੰਬਈ (ਬਿਊਰੋ)— ਵਰੁਣ ਧਵਨ ਬਾਲੀਵੁੱਡ ਦੇ ਸਭ ਤੋਂ ਪ੍ਰਸਿੱਧ ਕਲਾਕਾਰਾਂ 'ਚੋਂ ਇਕ ਹਨ। ਨਾਲ ਹੀ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਾਫੀ ਜ਼ਿਆਦਾ ਹੈ। ਪ੍ਰੋਫੈਸ਼ਨਲ ਲਾਈਫ ਦੇ ਉਲਟ ਵਰੁਣ ਦੀ ਪਰਸਨਲ ਲਾਈਫ ਬਹੁਤ ਸ਼ਾਂਤ ਹੈ। ਉਹ ਆਪਣੇ ਰਿਲੇਸ਼ਨਸ਼ਿਪ ਬਾਰੇ ਜ਼ਿਆਦਾ ਗੱਲ ਨਹੀਂ ਕਰਦੇ ਹਨ। ਪਿਛਲੇ ਸਾਲ ਹੀ ਉਨ੍ਹਾਂ ਨੇ ਆਪਣੇ ਰਿਲੇਸ਼ਨਸ਼ਿਪ ਤੇ ਗਰਲਫਰੈਂਡ ਨਤਾਸ਼ਾ ਦਲਾਲ ਦਾ ਜ਼ਿਕਰ ਮੀਡੀਆ ਸਾਹਮਣੇ ਕੀਤਾ।
Punjabi Bollywood Tadka
ਹਾਲ ਹੀ 'ਚ ਦੋਵਾਂ ਨੂੰ ਏਅਰਪੋਰਟ 'ਤੇ ਦੇਖਿਆ ਗਿਆ। ਸੂਤਰਾਂ ਮੁਤਾਬਕ ਦੋਵੇਂ ਲੰਡਨ ਲਈ ਰਵਾਨਾ ਹੋਏ ਹਨ। ਦੋਵਾਂ ਨੂੰ ਇਕ-ਦੂਜੇ ਨਾਲ ਅਕਸਰ ਸਮਾਂ ਬਤੀਤ ਕਰਦੇ ਦੇਖਿਆ ਜਾਂਦਾ ਹੈ। ਕਦੇ ਕਦੇ ਵਰੁਣ ਤੇ ਨਤਾਸ਼ਾ, ਰੋਹਿਤ ਧਵਨ ਤੇ ਉਸ ਦੀ ਪਤਨੀ ਨਾਲ ਵੀ ਘੁੰਮਦੇ ਦਿਖੇ ਹਨ। ਇਸ ਵਾਰ ਵਰੁਣ, ਨਤਾਸ਼ਾ ਨਾਲ ਛੁੱਟੀਆਂ ਮਨਾਉਣ ਲੰਡਨ ਰਵਾਨਾ ਹੋਏ ਹਨ।
Punjabi Bollywood Tadka
ਨਤਾਸ਼ਾ ਬਾਰੇ ਗੱਲ ਕਰਦਿਆਂ ਵਰੁਣ ਨੇ ਇੰਟਰਵਿਊ 'ਚ ਕਿਹਾ ਸੀ, 'ਮੈਂ ਨਹੀਂ ਚਾਹੁੰਦਾ ਕਿ ਉਸ ਦੀ ਨਿੱਜੀ ਜ਼ਿੰਦਗੀ ਮੀਡੀਆ 'ਚ ਐਕਸਪੋਜ਼ ਹੋਵੇ। ਅਜਿਹੇ 'ਚ ਖੁਦ ਦੀ ਨਿੱਜੀ ਜ਼ਿੰਦਗੀ ਖਤਮ ਹੋ ਜਾਂਦੀ ਹੈ। ਇਸ ਲਈ ਮੈਂ ਜ਼ਿਆਦਾਤਰ ਨਤਾਸ਼ਾ ਦਾ ਜ਼ਿਕਰ ਮੀਡੀਆ ਦੇ ਸਾਹਮਣੇ ਨਹੀਂ ਕਰਦਾ ਕਿਉਂਕਿ ਫਿਰ ਤੁਸੀਂ ਰਿਲੇਸ਼ਨਸ਼ਿਪ 'ਚ ਹੋਵੋ ਜਾਂ ਨਾ ਹੋਵੋ ਤੁਹਾਡੇ ਬਾਰੇ ਕੁਝ ਵੀ ਲਿਖਿਆ ਜਾਂਦਾ ਹੈ। ਮੇਰੇ ਹਿਸਾਬ ਨਾਲ ਨਤਾਸ਼ਾ ਨੂੰ ਸਪਾਟਲਾਈਟ 'ਚ ਰਹਿਣਾ ਪਸੰਦ ਨਹੀਂ ਹੈ। ਉਹ ਇਕ ਸਾਧਾਰਨ ਲੜਕੀ ਹੈ, ਜੋ ਸਾਧਾਰਨ ਜ਼ਿੰਦਗੀ ਜਿਊਣਾ ਚਾਹੁੰਦੀ ਹੈ। ਮੇਰਾ ਕੰਮ ਉਸ ਦੀ ਦੇਖਭਾਲ ਕਰਨਾ ਹੈ।'​​​​​​​
Punjabi Bollywood Tadka


Tags: Varun Dhawan Girlfriend Natasha Dalal London Holidays

Edited By

Rahul Singh

Rahul Singh is News Editor at Jagbani.