FacebookTwitterg+Mail

ਲੰਡਨ 'ਚ ਗਰਲਫਰੈਂਡ ਨਤਾਸ਼ਾ ਨਾਲ ਛੁੱਟੀਆਂ ਮਨਾ ਰਹੇ ਵਰੁਣ, ਸਾਹਮਣੇ ਆਈ ਤਸਵੀਰ

varun dhawan
03 August, 2018 11:58:19 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਲੰਡਨ 'ਚ ਛੁੱਟੀਆਂ ਮਨਾ ਰਹੇ ਹਨ। ਅਜਿਹੇ 'ਚ ਉਨ੍ਹਾਂ ਦੀ ਇਕ ਬੇਹੱਦ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੀ ਗੱਲ ਕਰੀਏ ਤਾਂ ਵਰੁਣ ਅਤੇ ਨਤਾਸ਼ਾ ਦੋਵੇਂ ਕਾਫੀ ਸਿੰਪਲ ਲੁੱਕ 'ਚ ਨਜ਼ਰ ਆ ਰਹੇ ਹਨ। ਤਸਵੀਰ 'ਚ ਨਤਾਸ਼ਾ ਅਤੇ ਵਰੁਣ ਦੀ ਦੀ ਖੂਬਸੂਰਤ ਕੈਮਿਸਟਰੀ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ।

ਵਰੁਣ ਅਤੇ ਨਤਾਸ਼ਾ ਦੀ ਤਸਵੀਰ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ। ਵਰੁਣ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਨਤਾਸ਼ ਖੁਦ ਨੂੰ ਅਤੇ ਇਸ ਰਿਸ਼ਤੇ ਨੂੰ ਲਾਈਮਲਾਈਟ ਤੋਂ ਦੂਰ ਰੱਖਣਾ ਪਸੰਦ ਕਰਦੀ ਹੈ। ਹਾਲਾਂਕਿ ਦੋਵੇਂ ਅਕਸਰ ਡਿਨਰ ਜਾਂ ਲੰਚ ਡੇਟ 'ਤੇ ਇਕੱਠੇ ਜਾਂਦੇ ਰਹਿੰਦੇ ਹਨ। ਸੋਨਮ ਕਪੂਰ ਦੀ ਵੈਡਿੰਗ ਰਿਸੈਪਸ਼ਨ 'ਚ ਦੋਹਾਂ ਨੂੰ ਇਕੱਠੇ ਦੇਖਿਆ ਗਿਆ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਵਰੁਣ ਜਲਦ ਹੀ ਆਪਣੀ ਅਗਲੀ ਫਿਲਮ 'ਸੂਈ ਧਾਗਾ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਦੇ ਆਪੋਜ਼ਿੱਟ ਅਨੁਸ਼ਕਾ ਸ਼ਰਮਾ ਨਜ਼ਰ ਆਵੇਗੀ। ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Varun Dhawan Natasha Dalal London Sui Dhaaga Viral Bollywood Actor

Edited By

Kapil Kumar

Kapil Kumar is News Editor at Jagbani.