ਮੁੰਬਈ (ਬਿਊਰੋ)— ਅਭਿਨੇਤਾ ਵਰੁਣ ਧਵਨ ਲੰਡਨ 'ਚ ਆਪਣੀ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਛੁੱਟੀਆਂ ਬਤੀਤ ਕਰਕੇ ਵਾਪਸ ਮੁੰਬਈ ਆ ਚੁੱਕੇ ਹਨ। ਹਾਲ ਹੀ 'ਚ ਵਰੁਣ ਨੂੰ ਨਤਾਸ਼ਾ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ, ਜਦੋਂ ਦੋਵੇਂ ਮੁੰਬਈ ਏਅਰਪੋਰਟ 'ਤੇ ਪਹੁੰਚੇ ਸਨ।
ਬੀਤੇ ਦਿਨੀਂ ਵਰੁਣ-ਨਤਾਸ਼ਾ ਦੀ ਲੰਡਨ ਤੋਂ ਇਕ ਤਸਵੀਰ ਵਾਇਰਲ ਹੋਈ, ਜਿਸ 'ਚ ਦੋਵੇਂ ਖੂਬਸੂਰਤ ਪੋਜ਼ ਦਿੰਦੇ ਨਜ਼ਰ ਆਏ। ਵਰੁਣ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਨਤਾਸ਼ਾ ਖੁਦ ਨੂੰ ਅਤੇ ਇਸ ਰਿਸ਼ਤੇ ਨੂੰ ਲਾਈਮਲਾਈਟ ਤੋਂ ਦੂਰ ਰੱਖਣਾ ਪਸੰਦ ਕਰਦੀ ਹੈ। ਹਾਲਾਂਕਿ ਦੋਵੇਂ ਅਕਸਰ ਡਿਨਰ ਜਾਂ ਲੰਚ ਡੇਟ 'ਤੇ ਇਕੱਠੇ ਜਾਂਦੇ ਰਹਿੰਦੇ ਹਨ। ਸੋਨਮ ਕਪੂਰ ਦੀ ਵੈਡਿੰਗ ਰਿਸੈਪਸ਼ਨ 'ਚ ਦੋਹਾਂ ਨੂੰ ਇਕੱਠੇ ਦੇਖਿਆ ਗਿਆ ਸੀ।
ਫਿਲਮਾਂ ਦੀ ਗੱਲ ਕਰੀਏ ਤਾਂ ਵਰੁਣ ਜਲਦ ਹੀ ਆਪਣੀ ਅਗਲੀ ਫਿਲਮ 'ਸੂਈ ਧਾਗਾ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਦੇ ਆਪੋਜ਼ਿੱਟ ਅਨੁਸ਼ਕਾ ਸ਼ਰਮਾ ਨਜ਼ਰ ਆਵੇਗੀ। ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।