ਮੁੰਬਈ (ਬਿਊਰੋ)— ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸੂਈ ਧਾਗਾ' ਦੀ ਪ੍ਰਮੋਸ਼ਨ 'ਚ ਬਿਜ਼ੀ ਹਨ। ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਹਾਲ ਹੀ 'ਚ ਫਿਲਮ ਦਾ ਲੋਗੋ ਖੂਬ ਚਰਚਾ 'ਚ ਰਿਹਾ। ਵਰੁਣ ਨੇ ਆਪਣੇ ਪਿਤਾ ਡੇਵਿਡ ਧਵਨ ਦੇ ਜਨਮਦਿਨ ਮੌਕੇ ਇਕ ਖਾਸ ਤੋਹਫਾ ਗਿਫਟ ਕੀਤਾ ਹੈ। ਹਾਲ ਹੀ 'ਚ ਡੇਵਿਡ ਧਵਨ ਦਾ ਜਨਮਦਿਨ ਸੀ। ਇਹ ਤੋਹਫਾ ਇੰਨਾ ਸ਼ਾਨਦਾਰ ਹੈ ਕਿ ਕਿਸੇ ਵੀ ਪਿਤਾ ਨੂੰ ਆਪਣੇ ਬੇਟੇ 'ਤੇ ਮਾਣ ਹੋਵੇਗਾ। ਦਰਸਅਲ, ਆਪਣੀ ਫਿਲਮ 'ਸੂਈ ਧਾਗਾ' ਤੋਂ ਉਤਸਾਹਿਤ ਹੋ ਕੇ ਵਰੁਣ ਨੇ ਪਿਤਾ ਨੂੰ ਸਫੈਦ ਰੰਗ ਦੀ ਚੈੱਕ ਸ਼ਰਟ ਗਿਫਟ ਕੀਤੀ ਹੈ।
ਇਸ ਸ਼ਰਟ ਦੀ ਖਾਸ ਗੱਲ ਹੈ ਕਿ ਇਹ ਵਰੁਣ ਧਵਨ ਨੇ ਆਪਣੇ ਹੱਥਾਂ ਨਾਲ ਸੀਤੀ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਵਰੁਣ ਨੇ ਲਿਖਿਆ, ''ਉਨ੍ਹਾਂ ਨੂੰ ਸਰਪ੍ਰਾਈਜ਼ ਕਰਨਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ, ਦੇਖੋਂ ਤੁਹਾਡਾ ਬੇਟਾ ਸੂਈ ਧਾਗਾ 'ਚ ਮਾਹਿਰ ਹੋ ਗਿਆ ਫਿਲਮ 'ਚ ਗੱਲ ਕਰੀਏ ਤਾਂ ਵਰੁਣ ਦੇ ਆਪੋਜ਼ਿਟ ਅਨੁਸ਼ਕਾ ਸ਼ਰਮਾ ਨਜ਼ਰ ਆਵੇਗੀ। ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਸ਼ਰਤ ਕਟਾਰਿਆ ਕਰ ਰਹੇ ਹਨ, ਜਦਕਿ ਫਿਲਮ ਦਾ ਨਿਰਮਾਣ ਯਸ਼ ਰਾਜ ਫਿਲਮਜ਼ ਦੇ ਬੈਨਰ ਹੇਠ ਕੀਤਾ ਗਿਆ ਹੈ।