FacebookTwitterg+Mail

ਗਰਲਫ੍ਰੈਂਡ ਨਤਾਸ਼ਾ ਨਾਲ ਵਿਆਹ ਨੂੰ ਲੈ ਕੇ ਵਰੁਣ ਧਵਨ ਨੇ ਕੀਤਾ ਹੈਰਾਨੀਜਨਕ ਖੁਲਾਸਾ!

varun dhawan
30 August, 2018 02:53:19 PM

ਮੁੰਬਈ (ਬਿਊਰੋ)— ਜਿੱਥੇ ਇਕ ਪਾਸੇ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੀਆਂ ਖਬਰਾਂ ਚਰਚਾ 'ਚ ਛਾਈਆਂ ਹੋਈਆਂ ਹਨ, ਉੱਥੇ ਹੁਣ ਵਰੁਣ ਧਵਨ ਵੀ ਵਿਆਹ ਦੇ ਮੂਡ 'ਚ ਨਜ਼ਰ ਆ ਰਹੇ ਹਨ। ਜੀ ਹਾਂ ਵਰੁਣ ਧਵਨ ਹੁਣ ਆਪਣੀ ਲਾਂਗ ਟਾਈਮ ਗਰਲਫ੍ਰੈਂਡ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਵਰੁਣ ਆਪਣੀ ਬਚਪਨ ਦੀ ਦੋਸਤ ਨਤਾਸ਼ਾ ਦਲਾਲ ਨੂੰ ਡੇਟ ਕਰ ਰਹੇ ਹਨ। ਵਰੁਣ ਕਦੇ ਨਤਾਸ਼ਾ ਨਾਲ ਆਪਣੇ ਰਿਸ਼ਤੇ ਦਾ ਜ਼ਿਕਰ ਨਹੀਂ ਕਰਦੇ ਪਰ ਕਈ ਵਾਰ ਇਸ ਜੋੜੀ ਨੂੰ ਡਿਨਰ ਡੇਟ ਅਤੇ ਵੇਕੇਸ਼ਨ 'ਤੇ ਸਪਾਟ ਕੀਤਾ ਜਾਂਦਾ ਰਿਹਾ ਹੈ। ਸੋਨਮ ਕਪੂਰ ਦੇ ਵਿਆਹ 'ਚ ਵੀ ਇਸ ਜੋੜੀ ਨੂੰ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਇਤ ਇੰਟਰਵਿਊ ਦੌਰਾਨ ਗੱਲ ਕਰਦੇ ਹੋਏ ਵਰੁਣ ਨੇ ਨਤਾਸ਼ਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਈ ਗੱਲਾਂ ਦੱਸੀਆਂ ਹਨ। ਵਰੁਣ ਧਵਨ ਨੇ ਕਿਹਾ, ''ਉਨ੍ਹਾਂ ਦੀ ਜ਼ਿੰਦਗੀ 'ਚ ਰਹਿਣ ਨਾਲ ਮੈਂ ਆਪਣੇ ਆਪ 'ਚ ਕਈ ਬਦਲਾਅ ਦੇਖਦਾ ਹਾਂ।

ਮੈਂ ਉਨ੍ਹਾਂ ਦੀ ਵਜ੍ਹਾ ਕਰਕੇ ਹੀ 'ਬਦਲਾਪੁਰ' ਅਤੇ 'ਅਕਤੂਬਰ' ਵਰਗੀਆਂ ਫਿਲਮਾਂ ਨੂੰ ਕਰਨ ਦਾ ਫੈਸਲਾ ਕੀਤਾ। ਨਤਾਸ਼ਾ ਦੇ ਕੁਝ ਦੋਸਤਾਂ ਦੀ ਵਜ੍ਹਾ ਕਾਰਨ ਮੈਂ ਬਦਲਾਅ ਕਰਨ ਦਾ ਫੈਸਲਾ ਲਿਆ ਕਿਉਂਕਿ ਉਸ ਨੂੰ ਇਸ ਤਰ੍ਹਾਂ ਦੇ ਕਿਰਦਾਰ ਕਾਫੀ ਪਸੰਦ ਹਨ।'' ਵਰੁਣ ਨੇ ਆਪਣੇ ਰਿਸ਼ਤੇ ਦੀ ਡੂੰਘਾਈ ਦੱਸਦੇ ਹੋਏ ਕਿਹਾ, ''ਉਹ ਮੇਰੇ ਨਾਲ ਇਸ ਲਈ ਨਹੀਂ ਹੈ ਕਿਉਂਕਿ ਮੈਂ ਇਕ ਐਕਟਰ ਹਾਂ। ਮੈਂ ਅਤੇ ਨਤਾਸ਼ਾ ਇਕ-ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ, ਜਿਸ ਵਜ੍ਹਾ ਕਰਕੇ ਇਹ ਰਿਸ਼ਤਾ ਬੇਹੱਦ ਡੂੰਘਾ ਹੈ।'' ਵਰੁਣ ਨਾਲ ਵਿਆਹ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ, ''ਅਸੀਂ ਤਿਆਰ ਹਾਂ ਪਰ ਵਿਆਹ ਕਦੋਂ ਹੋਵੇਗਾ ਇਹ ਪਤਾ ਨਹੀਂ ਪਰ ਮੈਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ।'' 

Punjabi Bollywood Tadka
ਦੱਸ ਦੇਈਏ ਕਿ ਵਰੁਣ ਧਵਨ ਅੱਜਕਲ ਬਾਲੀਵੁੱਡ ਦੇ ਉਭਰਦੇ ਹੋਏ ਸਿਤਾਰਿਆਂ 'ਚੋਂ ਇਕ ਹਨ, ਜੋ ਲਗਾਤਾਰ ਆਪਣੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ਆਪਣੀ ਫਿਲਮ 'ਕਲੰਕ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਵਰੁਣ ਨੂੰ ਲੈਕਮੇ ਫੈਸ਼ਨ ਵੀਕ ਦੇ ਰੈਂਪ 'ਤੇ ਜਲਵੇ ਬਿਖੇਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਸੂਈ-ਧਾਗਾ' ਰਿਲੀਜ਼ ਹੋਣ ਵਾਲੀ ਹੈ।


Tags: Varun Dhawan Natasha DalalWeddingInterviewStatement

Edited By

Chanda Verma

Chanda Verma is News Editor at Jagbani.