ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਫਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਵਰੁਣ ਆਪਣੀ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਦੇਖਿਆ ਗਿਆ।
ਦਰਸਅਲ, ਵਰੁਣ ਨਤਾਸ਼ਾ ਨਾਲ ਫਿਲਮ 'ਬਧਾਈ ਹੋ' ਦੇਖਣ ਪਹੁੰਚੇ, ਜਿੱਥੇ ਇਨ੍ਹਾਂ ਦੋਹਾਂ ਨੇ ਇਕੱਠੇ ਬੈਠ ਕੇ ਫਿਲਮ ਦੇਖੀ। ਇਸ ਦੌਰਾਨ ਵਰੁਣ, ਨਤਾਸ਼ਾ ਨਾਲ ਕਾਰ 'ਚ ਬੈਠੇ ਕਾਫੀ ਖੁਸ਼ ਲੱਗ ਰਹੇ ਸਨ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਇਹ ਦੋਵੇਂ ਕਈ ਵਾਰ ਇਕੱਠੇ ਨਜ਼ਰ ਆ ਚੁੱਕੇ ਹਨ।
ਦੱਸਣਯੋਗ ਹੈ ਕਿ ਨੇਹਾ ਧੁਪੀਆ ਦੇ ਸ਼ੋਅ 'ਚ ਵਰੁਣ ਨੇ ਨਤਾਸ਼ਾ ਬਾਰੇ ਗੱਲ ਕਰਦੇ ਹੋਏ ਦੱਸਿਆ ਸੀ ਕਿ ਮੈਂ ਕਦੇ ਆਪਣੇ ਰਿਸ਼ਤੇ ਨੂੰ ਨਹੀਂ ਲੁਕਾਇਆ ਹੈ, ਮੈਂ ਕਈ ਵਾਰ ਉਨ੍ਹਾਂ ਨਾਲ ਦਿਖਾਈ ਦਿੱਤਾ ਹਾਂ। ਮੈਂ ਕਦੇ ਵੀ ਇਸ ਨੂੰ ਲੈ ਕੇ ਖੁੱਲ੍ਹ ਕੇ ਨਹੀਂ ਬੋਲਿਆ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਮੀਡੀਆ ਹਰ ਗੱਲ ਨੂੰ ਵਧਾ ਚੜਾ ਕੇ ਦੱਸੇਗੀ।