ਮੁੰਬਈ (ਬਿਊਰੋ)— ਕਰਨ ਜੌਹਰ ਦੇ ਮਸ਼ਹੂਰ ਚੈੱਟ ਸ਼ੋਅ 'ਕੌਫੀ ਵਿਦ ਕਰਨ' ਦਾ 6ਵਾਂ ਸੀਜ਼ਨ ਚੱਲ ਰਿਹਾ ਹੈ। ਸ਼ੋਅ 'ਚ ਅਭਿਨੇਤਾ ਵਰੁਣ ਧਵਨ, ਕੈਟਰੀਨਾ ਕੈਫ ਨਾਲ ਪਹੁੰਚੇ। ਇੱਥੇ ਵਰੁਣ ਨੇ ਕਥਿਤ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਆਪਣੇ ਰਿਸ਼ਤੇ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਆਪਣੇ ਰਿਸ਼ਤੇ 'ਤੇ ਮੁਹਰ ਲਗਾਉਂਦੇ ਹੋਏ ਕਿ ਉਹ ਨਤਾਸ਼ਾ ਨੂੰ ਡੇਟ ਕਰ ਰਹੇ ਹਨ। ਸ਼ੋਅ 'ਚ ਕਰਨ ਜੌਹਰ ਨੇ ਵਰੁਣ ਤੋਂ ਨਤਾਸ਼ਾ ਨਾਲ ਆਊਟਿੰਗ ਦੇ ਬਾਰੇ 'ਚ ਜ਼ਿਕਰ ਕਰਦੇ ਹੋਏ ਕਿਹਾ ਕਿ ਤੁਸੀਂ ਦੋਵੇਂ ਹੈਪੀ ਫਰੈਂਡ ਦੀ ਤਰ੍ਹਾਂ ਹੋ, ਤਾਂ ਉੱਥੇ ਹੀ ਵਰੁਣ ਨੇ ਕਰਨ ਨੂੰ ਸਹੀ ਕਰਦੇ ਹੋਏ ਕਿਹਾ, ''ਹੈਪੀ ਕਪਲ'। ਵਰੁਣ ਨੇ ਕਿਹਾ, ''ਮੈਂ ਨਤਾਸ਼ਾ ਨੂੰ ਡੇਟ ਕਰ ਰਿਹਾ ਹਾਂ, ਅਸੀਂ ਕਪਲ ਹਾਂ, ਮੈਂ ਨਤਾਸ਼ਾ ਨਾਲ ਵਿਆਹ ਕਰਨ ਦੀ ਪਲਾਨਿੰਗ ਬਣਾ ਰਿਹਾ ਹਾਂ''।
ਜਦੋਂ ਵਰੁਣ ਨੂੰ ਕਰਨ ਨੇ ਪੁੱਛਿਆ ਕਿ ਵਿਆਹ ਕਦੋਂ ਕਰੋਗੇ ਤਾਂ ਇਸ 'ਤੇ ਵਰੁਣ ਨੇ ਕਿਹਾ, ''ਮੈਂ ਕਿਸੇ ਵੀ ਸੈਲੀਬ੍ਰਿਟੀ ਕਪਲ ਨਾਲ ਮੁਕਾਬਲਾ ਨਹੀਂ ਕਰ ਰਿਹਾ ਹਾਂ। ਵਰੁਣ ਦੇ ਇਸ ਜਵਾਬ 'ਤੇ ਕਰਨ ਨੇ ਕਿਹਾ, ''ਜਿਸ ਦਿਨ ਤੁਹਾਡਾ ਵਿਆਹ ਹੋਵੇਗਾ, ਉਹ ਦਿਨ ਮੇਰੇ ਲਈ ਬਹੁਤ ਖਾਸ ਹੋਵੇਗਾ, ਮੈਨੂੰ ਲੱਗ ਰਿਹਾ ਹੈ ਕਿ ਮੈਂ ਜਿਵੇਂ ਆਪਣਾ ਬੇਟਾ ਗਵਾ ਰਿਹਾ ਹਾਂ। ਉਸ ਦਿਨ ਮੈਂ 'ਕਭੀ ਖੁਸ਼ੀ ਕਭੀ ਗਮ' ਦਾ ਗੀਤ 'ਮੇਰੀ ਸਾਸੋਂ ਮੇਂ ਤੂੰ ਹੈ ਸਮਾਇਆ' ਗਾਵਾਂਗਾ। ਮੈਂ ਅਤੇ ਡੇਵਿਡ ਜੀ ਆਪਣੇ ਹੱਥਾਂ 'ਚ ਆਰਤੀ ਦੀ ਪਲੇਟ ਕੇ ਖੜੇ ਹੋਵਾਂਗੇ''।
ਦੱਸਣਯੋਗ ਹੈ ਕਿ 'ਕੌਫੀ ਵਿਦ ਕਰਨ' ਦੇ 6ਵੇਂ ਸੀਜ਼ਨ ਦੀ ਸ਼ੁਰੂਆਤ ਦੀਪਿਕਾ ਪਾਦੁਕੋਣ ਅਤੇ ਆਲੀਆ ਭੱਟ ਨਾਲ ਹੋਈ ਸੀ। ਇਸ ਤੋਂ ਬਾਅਦ ਰਣਵੀਰ ਸਿੰਘ ਤੇ ਅਕਸ਼ੈ ਕੁਮਾਰ ਨੇ ਸ਼ਿਰਕਤ ਕੀਤੀ। ਉੱਥੇ ਹੀ ਸ਼ੋਅ 'ਚ ਆਮਿਰ ਖਾਨ 'ਠਗਸ ਆਫ ਹਿੰਦੋਸਤਾਨ' ਦੀ ਪ੍ਰਮੋਸ਼ਨ ਲਈ ਪਹੁੰਚੇ।